ਰੂਪਨਗਰ, 9 ਮਈ (ਲਾਡੀ ਖਾਬੜਾ)- ਕਿਸੇ ਵੀ ਮਕਾਨ ਮਾਲਿਕ ਵ¤ਲੋਂ ਕੋਈ ਵੀ ਨਵਾਂ ਕਿਰਾਏਦਾਰ ਜਾਂ ਕਿਸੇ ਉਦਯੋਗਿਕ, ਸਨਅਤੀ ਅਦਾਰੇ ਜਾਂ ਖੇਤੀਬਾੜੀ ਨਾਲ ਸਬੰਧਤ ਕੰਮ ਲਈ ਕੋਈ ਅਜਨਬੀ ਵਿਅਕਤੀ ਨੂੰ ਪ¤ਕੇ ਜਾਂ ਕ¤ਚੇ ਤੌਰ ’ਤੇ ਰ¤ਖਿਆ ਜਾਂਦਾ ਹੈ ਤਾਂ ਉਸਦੀ ਪੂਰੀ ਅਤੇ ਸਹੀ ਸੂਚਨਾ ਜਿਸ ਵਿ¤ਚ ਉਸ ਵਿਅਕਤੀ ਦਾ ਨਾਮ, ਪਤਾ, ਫੋਟੋ ਆਦਿ ਹੋਵੇ ਆਪਣੇ ਨਜ਼ਦੀਕੀ ਥਾਣੇ/ਚੌਂਕੀ ਵਿ¤ਚ ਤੁਰੰਤ ਦਰਜ ਕਰਵਾਈ ਜਾਵੇ।ਇਹ ਹੁਕਮ ਸ਼੍ਰੀਮਤੀ ਗੁਰਨੀਤ ਤੇਜ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਕੀਤੇ ਹਨ।ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਜ਼ਿਲ੍ਹੇ ਵਿ¤ਚ ਬਾਹਰਲੇ ਰਾਜਾਂ ਤੋ ਆ ਕੇ ਬਹੁਤ ਜਿਆਦਾ ਗਿਣਤੀ ਵਿ¤ਚ ਪ੍ਰਵਾਸੀ ਮਜਦੂਰ ਕੰਮ ਕਰ ਰਹੇ ਹਨ। ਇਹ ਪ੍ਰਵਾਸੀ ਮਜਦੂਰ ਆਪਣੇ ਪਰਿਵਾਰਾਂ ਸਹਿਤ ਪੰਜਾਬ ਦੇ ਹਰੇਕ ਪਿੰਡ ਵਿ¤ਚ ਰਹਿ ਰਹੇ ਹਨ। ਇਹ ਮਜਦੂਰ ਪਿੰਡਾਂ ਵਿ¤ਚ ਖੇਤਾਂ ਵਿ¤ਚ ਕੰਮ ਕਰਦੇ ਹਨ ਅਤੇ ਕਿਸਾਨਾਂ ਪਾਸ ਰਹਿੰਦੇ ਹਨ ਅਤੇ ਇਸ ਤਰ੍ਹਾਂ ਸ਼ਹਿਰਾਂ ਵਿ¤ਚ ਵੀ ਕਈ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਸ਼ਹਿਰਾਂ ਵਿ¤ਚ ਕਿਰਾਏ ਤੇ ਜਾਂ ਆਪਣੀਆਂ ਝੁ¤ਗੀਆਂ ਬਣਾ ਕੇ ਰਹਿੰਦੇ ਹਨ।ਅਜਿਹੇ ਪ੍ਰਵਾਸੀ ਮਜਦੂਰਾਂ ਦੇ ਨਾਲ ਨਾਲ ਕਈ ਕਰਾਇਮ ਪੇਸ਼ਾ ਲੋਕ ਵੀ ਮਜਦੂਰਾਂ ਦੇ ਰੂਪ ਵਿ¤ਚ ਆ ਜਾਂਦੇ ਹਨ, ਜੋ ਕਰਾਈਮ ਕਰਕੇ ਵਾਪਸ ਆਪਣੇ ਰਾਜ ਨੂੰ ਚਲੇ ਜਾਂਦੇ ਹਨ। ਇਹ ਲੋਕ ਅਪਰਾਧਿਕ ਕਾਰਨਾਮਿਆਂ ਨੂੰ ਅੰਜ਼ਾਮ ਦੇ ਜਾਂਦੇ ਹਨ ਅਤੇ ਫਿਰ ਅਲੋਪ ਹੋ ਜਾਂਦੇ ਹਨ।ਇੰਨ੍ਹਾਂ ਸਾਰੇ ਤ¤ਥਾਂ ਨੂੰ ਮੁ¤ਖ ਰ¤ਖਦੇ ਹੋਏ ਅਤੇ ਅਜਿਹੇ ਅਪਰਾਧਿਕ ਕਾਰਨਾਮਿਆਂ ਨੂੰ ਰੋਕਣ ਹਿ¤ਤ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਜਾਰੀ ਕੀਤੇ ਹਨ।ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 08 ਜੁਲਾਈ 2018 ਤ¤ਕ ਲਾਗੂ ਰਹਿਣਗੇ।