ਮਹਿਤਪੁਰ, 9 ਮਈ (ਅਸ਼ੋਕ ਚੌਹਾਨ)- ਹਲਕਾ ਸ਼ਾਹਕੋਟ ਦੀ ਜਿਮਨ ਚੋਣ ਤਹਿਤ ਅੱਜ ਮਹਿਤਪੁਰ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਦੇ ਚੋਣ ਦਫਤਰ ਦਾ ਉਦਘਾਟਨ ਜਲੰਧਰ ਲੋਕ ਸਭ੍ਹਾ ਹਲਕੇ ਤੋ ਐਮ ਪੀ ਚੋਧਰੀ ਸੰਤੌਖ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਉਹ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਹਾਜ਼ਰੀ ’ਚ ਆਪਣੇ ਨਾਮਜ਼ਦਗੀ ਪੱਤਰ ਭਰਨਗੇ। ਦਫਤਰ ਦੇ ਉਦਘਾਟਨ ਮੌਕੇ ਐਮ ਪੀ ਚੋਧਰੀ ਸੰਤੋਖ ਸਿੰਘ ਨੇ ਬੋਲਦੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਹਲਕਾ ਸ਼ਾਹਕੋਟ ਦੇ ਵਸਨੀਕਾਂ ਬਹੁਤ ਮੇਹਨਤੀ ਅਤੇ ਅਣਥੱਕ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਦਿੱਤਾ ਹੈ ਹੁਣ ਤੁਹਾਡੀ ਜਿਮ੍ਹੇਵਾਰੀ ਬਣਦੀ ਹੈ ਕਿ ਤੁੱਸੀ ਲਾਡੀ ਸ਼ੈਰੋਵਾਲੀਆ ਨੂੰ ਜਿੱਤਾ ਕੇ ਵਿਧਾਨ ਸਭ੍ਹਾ ਵਿੱਚ ਭੈਜੋ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਬੋਲਦੇ ਕਿਹਾ ਕਿ ਲਾਡੀ ਸ਼ੈਰੋਵਾਲੀਆ ਲਗਤਾਰ ਪਿਛਲੇ 15 ਸਾਲਾ ਤੋ ਹਲਕਾ ਸ਼ਾਹਕੋਟ ਵਿੱਚ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ ਅਤੇ ਅੱਗੇ ਤੋ ਵੀ ਕਰੇਗਾ ਚੱਲੋ ਪਿਛਲੇ ਸਮੇ ਤੁਸੀ ਲਾਡੀ ਸ਼ੈਰੋਵਾਲੀਆ ਨੂੰ ਫਤਵਾ ਨਹੀ ਦਿੱਤਾ ਪਰ ਲਾਡੀ ਸ਼ੈਰੋਵਾਲੀਆ ਬਾਕੀ ਜਿੱਤੇ ਜਾ ਹਾਰੇ ਉਮੀਦਵਾਰਾ ਵਾਂਗ ਘਰ ਨਹੀ ਬੈਠਾ ਸਗੋ ਅੱਗੇ ਨਾਲ ਜ਼ਿਆਦਾ ਸਮਾਂ ਤੁਹਾਡੀ ਸੇਵਾ ਵਿੱਚ ਲਾਇਆ ਲਾਡੀ ਸ਼ੈਰੋਵਾਲੀਆ ਨੇ ਹਲਕਾ ਸ਼ਾਹਕੋਟ ਦੇ ਵਿਕਾਸ ਲਈ ਕਰੋੜਾ ਰੁਪਏ ਲਿਆ ਕੇ ਹਲਕਾ ਸ਼ਾਹਕੋਟ ਦੀ ਨੁਹਾਰ ਬਦਲੀ । ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਲਾਡੀ ਸ਼ੈਰੋਵਾਲੀਆ ਉਪਰ ਵਿਸ਼ਵਾਸ ਜਿਤਾਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਹਲਕਾ ਸ਼ਾਹਕੋਟ ਦੀ ਜਿਮਨ ਚੋਣ ਵਿੱਚੋ ਲਾਡੀ ਸ਼ੈਰੋਵਾਲੀਆ ਭਾਰੀ ਬਹੁਮਤ ਨਾਲ ਜਿਤੇਗਾ । ਅਖੀਰ ਵਿੱਚ ਲਾਡੀ ਸ਼ੈਰੋਵਾਲੀਆ ਨੇ ਆਏ ਹੋਏ ਕਾਂਗਰਸੀ ਆਗੂ ਅਤੇ ਕਾਂਗਰਸੀ ਵਰਕਰਾ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਕਿਹਾ।
ਇਸ ਮੌਕੇ ਕੌਸਲਰ ਰਮੇਸ਼ ਮਹੇ, ਕੌਸਲਰ ਮਹਿੰਦਰ ਪਾਲ ਟੁਰਨਾਂ, ਕੌਸਲਰ ਰਾਜ ਕੁਮਾਰ ਜੱਗਾ, ਕੌਂਸਲਰ ਅਤੇ ਉਪ ਪ੍ਰਧਾਨ ਕ੍ਰਾਂਤੀਜੀਤ ਸਿੰਘ, ਕੌਸਲਰ ਹਰਪ੍ਰੀਤ ਸਿੰਘ ਪੀਤਾਂ, ਕੌਸਲਰ ਕਮਲ ਕਿਸੋ ਸਿੰਘ ਸਮਰਾਂ, ਸਾਬਕਾ ਚੈਅਰਮੈਨ ਚਰਨ ਸਿੰਘ ਰਾਜੋਵਾਲ, ਮਨੋਜ ਅਰੋੜਾ, ਸੈ ਸਿੰਘ ਸਰਪੰਚ, ਕੁਲਵਿੰਦਰ ਸਿੰਘ ਮੰਡਿਆਲਾ, ਜਰਨੈਲ ਸਿੰਘ ਸਰਪੰਚ, ਕਾਂਗਰਸੀ ਆਗੂ ਕਸ਼ਮੀਰੀ ਲਾਲ, ਰਾਜ ਕੁਮਾਰ, ਸੰਦੀਪ ਸਿੰਘ ਸੈ ਆਗੂ ਪ੍ਰਸ਼ੋਤਮ ਲਾਲ, ਜੌਨੀ ਮਹੇ, ਰਜਿੰਦਰ ਸਿੰਘ ਲਾਟੀਆ,ਅਜੈ ਕੁਮਾਰ ਸੂਦ, ਜਗਦੀਸ਼ ਮਿਗਲਾਨੀ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਸੰਧੂ, ਕੁਲਬੀਰ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਮੈਬਂਰ ਨੰਬਰਦਾਰ ਧਰਮਪਾਲ, ਹਰਦੇਵ ਸਿੰਘ ਸੈਕਟਰੀ, ਬਲਦੇਵ ਹੰਸ, ਪ੍ਰਤਾਪ ਸਿੰਘ ਮਹਿਸਮਪੁਰ, ਹਨੀ ਪਸਰੀਚਾ, ਕੇਵਲ ਸਿੰਘ, ਬਲਵਿੰਦਰ ਕੁਮਾਰ ਅਵਾਣ ਖਾਲਸਾ, ਰਾਮਪ੍ਰਕਾਸ਼ ਅਵਾਣ ਖਾਲਸਾ, ਸਾਬਾ ਪ੍ਰਧਾਨ ਬਿੱਲੇ, ਤਰਸੇਮ ਸਿੰਘ ਗੌਸੂਵਾਲ, ਰਣਜੀਤ ਸਿੰਘ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ, ਵਿਜੈ ਕੁਮਾਰ, ਦਵਿੰਦਰ ਸਿੰਘਆਦਿ ਹਾਜ਼ਰ ਸਨ।