ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਡਵੋਕੇਟ ਫੂਲਕਾ ਦੇ ਦਾਅਵਿਆਂ ਨੂੰ ਚੁਣੌਤੀ

image ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਕੁਝ ਦਿਨਾ ਤੋਂ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਮੁੱਦੇ ਉਪਰ ਸੀਨੀਅਰ ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ ਸੁਖਬੀਰ ਸਿੰਘ (ਬਾਦਲ) ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦਰਮਿਆਨ ਨਸਲਕੁਸ਼ੀ ਕੇਸਾ ਸਬੰਧੀ ਫੀਸਾ ਲੈਣ ਅਤੇ ਦੇਣ ਸਬੰਧੀ ਜੋ ਵਾਦ ਵਿਵਾਦ ਚੱਲ ਰਿਹਾ ਹੈ ਉਸ ਬਾਰੇ ਪਿਛਲੇ 7 ਸਾਲਾ ਤੋਂ ਲਗਾਤਾਰ ਸ਼ੰਘਰਸ ਕਰਦੀ ਆ ਰਹੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਜਥੇਦਾਰ ਮੱਕੜ, ਸ੍ਰ ਬਾਦਲ ਅਤੇ ਸ੍ਰ ਫੂਲਕਾ ਦੇ ਦਾਅਵਿਆ ਨੂੰ ਸਿੱਧੀ ਚੋਣੰਤੀ ਦਿੰਦਿਆ ਕਿਹਾ ਹੈ ਕਿ ਜਥੇਦਾਰ ਮੱਕੜ 74 ਲੱਖ ਰੁਪਏ ਦੀਆ ਫੀਸਾ ਦਾ ਵੇਰਵਾ ਜਨਤਕ ਕਰਨ ਜੋ ਉਹਨਾ ਨੇ ਸ੍ਰੋਮਣੀ ਕਮੇਟੀ ਵੱਲੋ ਐਡਵੋਕੇਟ

ਫੂਲਕਾ ਦੀ ਸਿਫ਼ਾਰਸ਼ ਤੇ ਵਕੀਲਾ ਦੇ ਪੈਨਲ ਨੂੰ ਦਿੱਤੀਆ। ਸ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸਥਿਤੀ ਨੂੰ ਸਪੱਸਟ ਕਰਦਿਆ ਕਿਹਾ ਕਿ ਅਸਲੀਅਤ ਇਹ ਹੈ ਕਿ ਦੋ ਪ੍ਰਮੁੱਖ ਕਾਗਰਸੀ ਨੇਤਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਖਿਲਾਫ਼ ਪੀੜਤ ਧਿਰ ਵੱਲੋਂ ਸਰਕਾਰੀ ਜਾਚ ਏਜੰਸੀ ਸੀ.ਬੀ.ਆਈ ਵੱਲੋਂ ਨਿਰਧਾਰਤ ਕੀਤੇ ਵਕੀਲਾ ਸ੍ਰੀ ਆਰ.ਐਸ ਚੀਮਾ ਸਾਬਕਾ ਐਡਵੋਕੇਟ ਜਨਰਲ ਪੰਜਾਬ, ਸ੍ਰੀ ਡੀ.ਪੀ ਸਿੰਘ ਅਤੇ ਅਨਿਲ ਸ਼ਰਮਾ ਨੇ ਕੇਸ ਲੜਿਆ ਜਦਕਿ ਜਗਦੀਸ਼ ਟਾਈਟਲਰ ਕੇਸ ਵਿੱਚ ਸੀ.ਬੀ.ਆਈ ਦੀ ਟਾਈਟਲਰ ਨੂੰ ਦਿੱਤੀ ਕਲੀਨ ਚਿੱਟ ਰੱਦ ਕਰਵਾਉਣ ਲਈ ਟਾਈਟਲਰ ਅਤੇ ਸੀ ਬੀ ਆਈ ਖਿਲਾਫ਼ ਵਕੀਲਾ ਦਾ ਪੈਨਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਵੱਲੋਂ ਫੀਸਾ ਦੇ ਕੇ ਨਿਰਧਾਰਤ ਕੀਤਾ ਗਿਆ। ਜਿਸ ਵਿੱਚ ਸੀਨੀਅਰ ਐਡਵੋਕੇਟ ਸ੍ਰ ਨਵਕਿਰਨ ਸਿੰਘ, ਮੈਡਮ ਕਾਮਨਾ ਵੋਹਰਾ, ਮੈਡਮ ਰਿਬੈਕਾ ਜੋਹਿਨ ਅਤੇ ਵਰਿੰਦਰ ਗਰੋਵਰ ਪ੍ਰਮੁੱਖ ਤੋਰ ਤੇ ਸ਼ਾਮਲ ਹਨ। ਟਾਈਟਲਰ ਕੇਸ ਅੱਜ ਵੀ ਫ਼ੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਮੈਡਮ ਕਾਮਨਾ ਵੋਹਰਾ ਲੜ ਰਹੇ ਹਨ ਜਿਸ ਦੀ ਅਗਲੀ ਤਾਰੀਕ 17 ਅ੍ਰਪੈਲ ਹੈ। ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰ ਮੱਕੜ ਨੂੰ ਸਵਾਲ ਕੀਤਾ ਕਿ ਉਹ ਦੱਸਣ ਜਦੋਂ ਪੀੜਤਾ ਦਾ ਕੇਸ ਹੀ ਸੀ.ਬੀ.ਆਈ ਨੇ ਲੜਿਆ ਹੈ ਫਿਰ ਉਹਨਾਂ ਸ੍ਰ ਫੂਲਕਾ ਦੀ ਸਿਫ਼ਾਰਸ਼ ਤੇ ਕਿਹੜਾ ਵਕੀਲਾ ਦਾ ਪੈਨਲ ਬਣਾਇਆ ਤੇ ਜਿਸ ਨੂੰ ਲੱਖਾ ਰੁਪਏ ਦੀਆ ਫੀਸਾ ਦਿੱਤੀਆ ਤੇ ਉਸ ਪੈਨਲ ਦੀ ਅੱਜ ਤੱਕ ਦੀ ਕਾਰਗੁਜਾਰੀ ਵੀ ਦੱਸੀ ਜਾਵੇ। ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ 110 ਵੱਡੇ ਸ਼ਹਿਰਾ ਅਤੇ ਕਸਬਿਆ ਤੋਂ ਇਲਾਵਾ 18 ਰਾਜਾ ਵਿੱਚ ਇੱਕ ਯੋਜਨਾਬੰਦ ਢੰਗ ਨਾਲ ਮੋਕੇ ਦੀ ਹਕੂਮਤ ਰਾਜੀਵ ਗਾਧੀ ਦੀ ਸਰਕਾਰ ਨੇ ਕਰਾਈ ਸੀ। ਉਹਨਾਂ ਕਿਹਾ ਕਿ ਪਿਛਲੇ 30 ਸਾਲਾ ਤੋਂ ਸਿੱਖ ਨਸਲਕੁਸ਼ੀ ਉਪਰ ਵੋਟ ਦੀ ਰਾਜਨੀਤੀ ਹੁੰਦੀ ਰਹੀ ਹੈ, ਨਾ ਤਾ ਪੀੜਤਾ ਨੂੰ ਇਨਸਾਫ਼ ਮਿਲਿਆ ਅਤੇ ਨਾ ਹੀ ਉਹਨਾਂ ਦਾ ਸਹੀ ਢੰਗ ਨਾਲ ਪੁਨਰਵਾਸ ਹੋ ਸਕਿਆ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਫ਼ੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਵੱਲੋਂ ਪੀੜਤ ਪਰਿਵਾਰਾ ਨਾਲ ਮਿਲਕੇ ਕੀਤੇ ਸ਼ੰਘਰਸ ਸਦਕਾ ਹੀ ਦੰਗਾ ਸਬੰਦ ਨੂੰ ਨਸਲਕੁਸ਼ੀ ਅਤੇ ਕਤਲੇਆਮ ਵਰਗੇ ਸਬੰਦਾ ਵਿੱਚ ਬਦਲਿਆ ਗਿਆ, ਸ਼ਹੀਦ ਹੋਏ ਸਿੱਖ ਫੌਜੀ, ਜਵਾਨਾ, ਅਫਸਰਾ , ਹੋਂਦ ਚਿੱਲੜ (ਹਰਿਆਣਾ), ਰਿਆਸੀ(ਜੰਮੂ ਕਸ਼ਮੀਰ), ਬੈਕਾਰੋ ਸਮੇਤ ਕਈ ਰਾਜਾ ਵਿੱਚ ਕੀਤੇ ਕਤਲੇਆਮ ਦਾ ਸੱਚ ਸਾਹਮਣੇ ਆਇਆ। ਉਨ੍ਹਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰ ਅਰਵਿੰਦ ਕੇਜਰੀਵਾਲ ਦੀ ਸਲਾਘਾ ਕਰਦਿਆ ਕਿਹਾ ਕਿ ਕੇਜਰੀਵਾਲ ਨੇ ਨਸਲਕੁਸ਼ੀ ਦੀ ਜਾਂਚ ਲਈ ਸ਼ੀਠ ਅਤੇ ਪ੍ਰੋਫੇਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਾਰਥਿਕ ਕਦਮ ਚੁੱਕੇ ਹਨ।

Send this to a friend