ਨਵੀਂ ਦਿਲੀ, 21 ਫਰਵਰੀ (ਪੀ.ਟੀ.)-ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣ ਲਈ ਆਪਣੀ ਦੂਜੀ ਸੂਚੀ ਫਾਈਨਲ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਫਰਵਰੀ ਦੇ ਆਖਰੀ ਹਫਤੇ ਵਿੱਚ ਆਪ ਉਮੀਦਵਾਰਾਂ ਦੀ ਦੂਜੀ ਸੂਚੀ ਲਿਸਟ ਜਾਰੀ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਦਿੱਲੀ ਦੇ ਮੰਗੋਲਪੁਰੀ ਤੋਂ ਵਿਧਾਇਕ ਰਾਖੀ ਬਿਡਲਾ ਉਤਰੀ-ਪੱਛਮੀ ਦਿੱਲੀ ਤੋਂ ਚੋਣ ਲੜ ਸਕਦੀ ਹੈ, ਜਦੋਂ ਕਿ ਗਾਇਕ ਰੱਬੀ ਸ਼ੇਰਗਿੱਲ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਟਿਕਟ ਮਿਲ ਸਕਦਾ ਹੈ। ਉਥੇ ਹੀ ਰਾਜੀਵ ਬਜਾਜ ਨੂੰ ਨਵੀਂ ਦਿੱਲੀ ਤੋਂ ਚੋਣ ਲੜਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੀ ਦੂਜੀ ਲਿਸਟ 25 ਫਰਵਰੀ ਨੂੰ ਜਾਰੀ ਹੋ ਸਕਦੀ ਹੈ।