Skip to content
Independent perspectives. Global stories.
BREAKING

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭੀ ਲੰਗਰ ਸੇਵਾ ਦੌਰਾਨ ਬੱਲੂਆਣਾ ਹਲਕੇ ਦੀ ਸੰਗਤ ਨੇ ਨਿਭਾਈ ਸੇਵਾ

Share this story

ਤਲਵੰਡੀ ਸਾਬੋ, 8 ਮਈ (ਰਾਮ ਰੇਸ਼ਮ ਸ਼ਰਨ)- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550 ਸਾਲ੍ਹਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਦੀ ਮੁਹਿੰਮ ਤਹਿਤ ਹੀ ਤਖਤ ਸਾਹਿਬਾਨ ਵਿਖੇ ਵੱਖ ਵੱਖ ਸ਼੍ਰੋਮਣੀ ਕਮੇਟੀ ਹਲਕਿਆਂ ਦੀ ਸੰਗਤ ਵੱਲੋਂ ਲੰਗਰ ਸੇਵਾ ਦੀ ਸ਼ੁਰੂਆਤ ਕਰਨ ਦੀ ਲੜੀ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਹਲਕਾ ਬੱਲੂਆਣਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੀ ਅਗਵਾਈ ਵਿੱਚ ਪੁੱਜੀ ਵੱਡੀ ਗਿਣਤੀ ਸੰਗਤ ਨੇ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੰਗਰ ਦੀ ਸੇਵਾ ਨਿਭਾਈ। ਉਕਤ ਸੰਗਤ ਨੇ ਜਿੱਥੇ ਲੰਗਰ ਵਿੱਚ ਲੰਗਰ ਵਰਤਾਉਣ ਤੋਂ ਲੈ ਕੇ ਵਰਤਣ ਧੋਣ ਦੀ ਸੇਵਾ ਕੀਤੀ ਉਥੇ ਹੀ ਤਖਤ ਸਾਹਿਬ ਅਤੇ ਹੋਰਨਾਂ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੀ ਧੁਆਈ ਦੀ ਸੇਵਾ ਵੀ ਨਿਭਾਈ।ਸੇਵਾ ਉਪਰੰਤ ਤਖਤ ਸਾਹਿਬ ਵੱਲੋਂ ਕਥਾਵਾਚਕ ਭਾਈ ਜਗਤਾਰ ਸਿੰਘ ਕੀਰਤਪੁਰੀ ਨੇ ਭਾਈ ਅਮਰੀਕ ਸਿੰਘ ਕੋਟਸ਼ਮੀਰ ਅਤੇ ਪੁੱਜੀਆਂ ਸੰਗਤਾਂ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿਡਾ ਦਿਹਾਤੀ ਦੇ ਹਲਕਾ ਇੰਚਾਰਜ ਅਮਿਤ ਰਤਨ,ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ,ਜਗਰੂਪ ਸਿੰਘ ਸਾਬਕਾ ਚੇਅਰਮੈਨ ਸੰਗਤ,ਗੇਜਾ ਸਿੰਘ ਗਹਿਰੀ ਭਾਗੀ, ਮਲਕੀਤ ਸਿੰਘ ਪੀਟਰ ਮੈਂਬਰ ਜਿਲ੍ਹਾ ਪ੍ਰੀਸ਼ਦ, ਗੁਰਦੀਪ ਸਿੰਘ ਸਰਕਲ ਜਥੇਦਾਰ ਐਸ.ਸੀ ਵਿੰਗ ਸ਼੍ਰੋ.ਅ.ਦਲ, ਮਨਦੀਪ ਸਿੰਘ ਅਬਲੂ, ਦਵਿੰਦਰ ਸਿੰਘ ਬਾਜਕ, ਪਰਮਜੀਤ ਸਿੰਘ ਪ੍ਰਧਾਨ ਕਰਮਗੜ ਛੱਤਰਾਂ, ਨਿਰਮਲ ਸਿੰਘ ਸਰਪੰਚ ਜੰਗੀਰਾਣਾ ਜਦੋਂਕਿ ਤਖਤ ਸਾਹਿਬ ਵੱਲੋਂ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਤਰਸੇਮ ਸਿੰਘ, ਦਲਬਾਰਾ ਸਿੰਘ ਆਈ.ਏ, ਬਲਵੀਰ ਸਿੰਘ ਰਾਏਪੁਰ, ਸਵਰਨ ਸਿੰਘ ਮੂਸਾ, ਅਮਨਦੀਪ ਸਿੰਘ ਫੱਤਾ ਆਦਿ ਹਾਜ਼ਰ ਸਨ।

WRITTEN BY