ਪੱਖੋ ਕਲਾਂ/ ਬਰਨਾਲਾ, 8 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ 13 ਵਿਦਿਆਰਥੀਆਂ ਨੇ ਆਪਣਾ ਨਾਮ ਦਰਜਾ ਕਰਵਾ ਕੇ ਇਲਾਕੇ ਵਿੱਚ ਸਕੂਲ ਅਤੇ ਆਪਣੇ ਮਾਪਿਆਂ ਦੀ ਬੱਲੇਬੱਲੇ ਕਰਵਾ ਦਿੱਤੀ ਹੈ।ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਸ੍ਰ: ਰਵਿੰਦਰਜੀਤ ਸਿੰਘ ਬਿੰਦੀ ਨੇ 10ਵੀਂ ਕਲਾਸ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਨੇ ਦੱਸਿਆਂ ਕਿ ਜਿਲ੍ਹੇ ਵਿਚਲੀਆਂ 17 ਮੈਰਿਟ ਪੁਜੀਸ਼ਨਾਂ ਵਿੱਚੋਂ 13 ਮੈਰਿਟ ਸਥਾਨ ਪ੍ਰਾਪਤ ਹੌਏ ਹਨ।ਜਿਸ ਵਿੱਚੋਂ ਜੈਸਮੀਨ ਕੌਰ ਪੁੱਤਰੀ ਜਗਸੀਰ ਸਿੰਘ ਨੇ 633650 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 6ਵਾਂ ਰੈਂਕ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਨਵਦੀਪ ਕੌਰ ਪੁੱਤਰੀ ਮਲਕੀਤ ਸਿੰਘ ਨੇ 626650, ਧਨਵੀਰ ਕੌਰ ਪੁੱਤਰੀ ਜਗਜੀਤ ਸਿੰਘ ਨੇ 624650, ਹਰਮਨਦੀਪ ਕੌਰ ਪੁੱਤਰੀ ਧੰਨਾ ਸਿੰਘ ਨੇ 624ੇ650, ਅਰਪਨਦੀਪ ਸ਼ਰਮਾਂ ਪੁੱਤਰੀ ਜਸਪਾਲ ਸਿੰਘ ਨੇ 616ੇ650, ਜਸ਼ਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਨੇ 615650, ਗੁਰਅੰਮ੍ਰਿਤ ਸ਼ੈਰੀ ਪੁੱਤਰੀ ਗੁਰਮੀਤ ਸਿੰਘ ਨੇ 614650, ਸ਼ਹਿਨਾਜ ਬੇਗਮ ਪੁੱਤਰੀ ਬਸੀਰ ਖਾਨ ਨੇ 614650, ਹਰਮਨਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਨੇ 614ੇ650, ਨਵਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਨੇ 613650,ਮਾਨਵੀ ਪੁੱਤਰੀ ਰਜਨੀਸ਼ ਕੁਮਾਰ ਨੇ 612650,ਮਨਜੀਤ ਕੌਰ ਪੁੱਤਰੀ ਗੁਰਤੇਜ਼ ਸਿੰਘ ਨੇ 612650,ਬਵਲੀਨ ਕੌਰ ਪੁੱਤਰੀ ਜਸਵੀਰ ਕੌਰ ਨੇ 611650 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜਾ ਕਰਵਾਇਆ ਹੈ। ਇਸ ਮਾਣ ਮੱਤੀ ਪ੍ਰਾਪਤੀ ਤੇ ਸਮੂਹ ਮੈਨੇਜਮੈਂਟ ਨੇ ਸਟਾਫ ਅਤੇ ਵਿਦਿਆਰਥੀ ਬੜਾ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮੈਨੇਜਮੈਂਟ ਸੰਤ ਚਰਨਪੁਰੀ ਜੀ, ਰਵਿੰਦਰਜੀਤ ਸਿੰਘ ਬਿੰਦੀ, ਸੂਬੇਦਾਰ ਹਰਭਜਨ ਸਿੰਘ, ਸ੍ਰ:ਗੁਰਜੰਟ ਸਿੰਘ ਮਾਨ, ਸ੍ਰ: ਜਗਮੇਲ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਲੌਂਗਪੁਰੀ ਸਕੂਲ ਦੇ 13 ਵਿਦਿਅਰਥੀਆਂ ਨੇ ਮੈਰਿਟ ’ਚ ਨਾਮ ਦਰਜ ਕਰਵਾ ਕੇ ਜ਼ਿਲ੍ਹੇ ’ਚੋਂ ਮਾਰਿਆ ਮਾਰਕਾ



