Skip to content
Independent perspectives. Global stories.
BREAKING

ਪੱਤਰਕਾਰ ਇੰਦਰਜੀਤ ਨਥਾਣਾ ਨਮਿਤ ਭੋਗ 11 ਨੂੰ-ਪ੍ਰੈਸ ਕਲੱਬ ਵੱਲੋਂ ਦੁੱਖ ਦਾ ਪ੍ਰਗਟਾਵਾ

Share this story

ਰਾਮਪੁਰਾ ਫੂਲ, 8 ਮਈ (ਮਨਪ੍ਰੀਤ ਸਿੰਘ ਗਿੱਲ)- ਬੀਤੇ ਦਿਨ ਨਥਾਣਾ ਤੋਂ ਪੱਤਰਕਾਰ ਇੰਦਰਜੀਤ ਸਿੰਘ ਦੀ ਬੀਮਾਰੀ ਕਾਰਨ ਹੋਈ ਬੇਵਕਤੀ ਮੌਤ ਹੋ ਗਈ ਸੀ ਉਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਮਈ ਨੂੰ ਨਥਾਣਾ ਵਿਖੇ ਹੋਵੇਗੀ। ਇਸ ਦੌਰਾਨ ਪ੍ਰੈਸ ਕਲੱਬ ਬਲਾਕ ਰਾਮਪੁਰਾ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਲੱਬ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਵਲੋਂ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਕਲੱਬ ਦੇ ਜਨ. ਸਕੱਤਰ ਸ਼ਿਵ ਚੰਦਰ ਸ਼ੇਖਰ ਨੇ ਕਿਹਾ ਕਿ ਇੰਦਰਜੀਤ ਸਿੰਘ ਇੱਕ ਈਮਾਨਦਾਰ ਤੇ ਸੱਚੇ ਸੁੱਚੇ ਪੱਤਰਕਾਰ ਸਨ। ਮੌਕੇ ਪ੍ਰਧਾਨ ਰਜਿੰਦਰ ਮਾਰਕੰਡਾ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ, ਕੁਲਦੀਪ ਮਤਵਾਲਾ, ਮਨਜੀਤ ਸਿੰਘ ਘੜੈਲੀ, ਹਰਪ੍ਰੀਤ ਹੈਪੀ, ਜਗਸੀਰ ਮੰਡੀਕਲਾਂ, ਦਲਜੀਤ ਸਿਧਾਣਾ, ਰਮਨਦੀਪ ਸਿੰਘ, ਜੱਗਾ ਭੁੱਲਰ, ਗੁਰਪ੍ਰੀਤ ਖੋਖਰ, ਜਸਪਾਲ ਢਿੱਲੋਂ, ਜਸਵੰਤ ਦਰਦਪ੍ਰੀਤ, ਕੁਲਜੀਤ ਢੀਂਗਰਾ ਆਦਿ ਵਲੋਂ ਸ਼ੋਕ ਪ੍ਰਗਟ ਕੀਤਾ ਗਿਆ।

WRITTEN BY