ਸਮਾਣਾ, 8 ਮਈ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਡੀ ਏ ਵੀ ਸਕੂਲ ਸਮਾਣਾ ਵਿਖੇ ਸਮੇਂ- ਸਮੇਂ ‘ਤੇ ਮਹਾਨ ਸ਼ਖਸੀਅਤਾਂ ਸ਼ਿਰਕਤ ਕਰਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੀਆਂ ਹਨ। ਇਸੇ ਪਰੰਪਰਾ ਤਹਿਤ ਸੋਮਵਾਰ 5 ਮਈ 2018 ਨੂੰ ਜੈਨ ਧਰਮ ਦੇ ਸ਼ਗਿਰਦ ਮੁਨੀ ਸ਼੍ਰੀ ਸ਼ਾਸਨ ਸ਼੍ਰੀ ਵਿਜੈ ਕੁਮਾਰ ਜੀ ਤੇ ਉਨ੍ਹਾਂ ਦੇ ਦੋ ਸਾਥੀ ਮੁਨੀ ਸ਼੍ਰੀ ਰਮਣੀਯ ਕੁਮਾਰ ਜੀ ਤੇ ਸਮਣ ਸਿੱਧ ਪ੍ਰਗਿਆ ਜੀ ਪਧਾਰੇ। ਮੁਨੀ ਸ਼੍ਰੀ ਸ਼ਾਸਨ ਸ਼੍ਰੀ ਵਿਜੈ ਕੁਮਾਰ ਜੀ ਦਿੱਲੀ ਤੋਂ ਚੱਲ ਕੇ ਸੰਗਰੂਰ ਤੱਕ ਪੈਦਲ ਯਾਤਰਾ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੇ ਡੀ ਏ ਵੀ ਸਕੂਲ ਸਮਾਣਾ ਵਿਖੇ ਪੁੱਜ ਕੇ ਸਭ ਨੂੰ ਆਪਣੇ ਵਚਨਾਂ ਨਾਲ ਨਿਹਾਲ ਕੀਤਾ। ਸਕੂਲ ਦੇ ਬੱਚਿਆਂ ਦੁਆਰਾ ਵੇਦ ਮੰਤਰ ਉਚਾਰਨ ਦੁਆਰਾ ਮੁਨੀ ਸ਼੍ਰੀ ਜੀ ਦਾ ਸਵਾਗਤ ਕੀਤਾ ਗਿਆ।ਮੁਨੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਆਪਣੇ ਆਪ ਨੂੰ ਸਵੈ-ਅਨੁਸ਼ਾਸ਼ਤ ਰੱਖਿਆ ਜਾ ਸਕਦਾ ਹੈ ਤੇ ਇੱਕ ਚੰਗੇ ਮਨੁੱਖ ਦਾ ਜੀਵਨ ਹੰਢਾਉਣ ਦੀ ਕੋਸ਼ਸ਼ ਕੀਤੀ ਜਾ ਸਕਦੀ ਹੈ।ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ: ਮੋਹਨ ਲਾਲ ਸ਼ਰਮਾ ਜੀ ਨੇ ਮੁਨੀ ਸ਼੍ਰੀ ਸਾਸ਼ਨ ਸ਼੍ਰੀ ਵਿਜੇ ਕੁਮਾਰ ਜੀ ਤੇ ਉਹਨਾਂ ਨਾਲ ਪਹੁੰਚੇ ਸੱਜਣਾਂ ਦਾ ਸਵਾਗਤ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚੇ ਉਹਨਾਂ ਦੁਆਰਾ ਕੀਤੇ ਪ੍ਰਵਚਨ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਪੂਰਾ-ਪੂਰਾ ਯਤਨ ਕਰਨਗੇ ਤੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਸ਼ ਕਰਨਗੇ।
ਡੀ ਏ ਵੀ ਸਮਾਣਾ ਵਿਖੇ ਜੈਨ ਮੁਨੀ ਸ਼੍ਰੀ ਸ਼ਾਸਨ ਸ਼੍ਰੀ ਵਿਜੈ ਕੁਮਾਰ ਪਧਾਰੇ



