ਨਵੀਂ ਦਿੱਲੀ, 21 ਫਰਵਰੀ (ਪੀ.ਟੀ.)-ਕੇਂਦਰੀ ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ ਪੰਜ ਦਿਨਾਂ ਲਈ ਆਸਟ੍ਰੇਲੀਆ ਦੇ ਦੌਰੇ ਉਤੇ ਹਨ। ਉਨ੍ਹਾਂ ਦੇ ਨਾਲ ਇੱਕ ਉਚੱ ਪੱਧਰੀ ਵਫਦ ਵੀ ਗਿਆ ਹੈ। ਉਹ ਆਸਟ੍ਰੇਲੀਆ ਦੇ ਸਿਡਨੀ ਵਿੱਚ 22 ਅਤੇ 23 ਫਰਵਰੀ ਨੂੰ ਜੀ. 20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਬੈਠਕ ਵਿੱਚ ਹਿੱਸਾ ਲੈਣਗੇ। ਵਫਦ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡਾ. ਰਘੂ ਰਾਮ ਜੀ ਰਾਜਨ, ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਡਾ. ਅਰਵਿੰਦ ਮਾਇਆਰਾਮ ਅਤੇ ਵਿੱਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹਨ।