June 4, 2026 1:48 am

ਨੈਸ਼ਨਲ ਹਾਈਵੇ 54 ’ਤੇ ਟਰਾਲਾ ਪਲਟਿਆ-ਜਾਨੀ ਨੁਕਸਾਨ ਤੋਂ ਬਚਾਅ

ਕੋਟਕਪੂਰਾ, 5 ਮਈ (ਚਰਨਦਾਸ ਗਰਗ, ਹਰਜੀਤ ਬਰਾੜ)- ਅੱਜ ਸਵੇਰੇ ਬਠਿੰਡਾ-ਸ਼੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ 54 ’ਤੇ ਇਕ ਟਰਾਲਾ ਪਲਟ ਗਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 12 ਟਾਇਰਾ ਟਰਾਲਾ ਨੰਬਰ ਪੀ.ਬੀ 06 ਵੀ 5750 ਜਿਸ ਨੂੰ ਮਾਲਕ ਬਿਕਰਮਜੀਤ ਸਿੰਘ ਵਾਸੀ ਕਲਾਨੌਰ ਜ਼ਿਲਾ ਗੁਰਦਾਸਪੁਰ ਚਲਾ ਰਿਹਾ ਸੀ। ਉਹ ਆਪਣੇ ਟਰਾਲੇ ’ਤੇ ਮੁੰਬਈ ਤੋਂ ਕੱਪੜਾ ਲੱਦ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ ਜਦ ਉਹ ਸਵੇਰੇ ਕਰੀਬ 3 ਵਜੇ ਨੈਸ਼ਨਲ ਹਾਈਵੇ ’ਤੇ ਪਿੰਡ ਟਹਿਣਾ ਨਜ਼ਦੀਕ ਮੋੜ ’ਤੇ ਪੁੱਜਾ ਤਾਂ ਡਰਾਇਵਰ ਦੀ ਅੱਖ ਲੱਗਣ ਕਾਰਨ ਟਰਾਲਾ ਸੜਕ ਦੇ ਕਿਨਾਰੇ ਲੱਗੀਆਂ ਗਰਿੱਲਾਂ ਨੂੰ ਤੋੜਦਾ ਹੋਇਆ ਕੱਚੇ ਥਾਂ ’ਤੇ ਪਲਟ ਗਿਆ। ਹਾਦਸੇ ਕਾਰਨ ਡਰਾਇਵਰ ਦੀ ਇਕ ਲੱਤ ਟੁੱਟ ਗਈ ਅਤੇ ਕੰਡਕਟਰ ਪਿਛਲੀ ਸੀਟ ’ਤੇ ਸੁੱਤਾ ਹੋਣ ਕਾਰਨ ਸੱਟ ਤੋਂ ਬੱਚ ਗਿਆ। ਹਾਦਸੇ ਕਾਰਨ ਟਰਾਲੇ ਅਤੇ ਲੱਦੇ ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਟਰਾਲੇ ਦੇ ਕੰਡਕਟਰ ਨੇ ਦੱਸਿਆ ਕਿ ਜਖਮੀ ਡਰਾਇਵਰ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਕਲੇਰ ਚੌਂਕੀ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Send this to a friend