ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮੁਹਬਾਰਕਬਾਦ
ਫ਼ਤਹਿਗੜ੍ਹ ਸਾਹਿਬ, 5 ਮਈ (ਪੰਜਾਬ ਟਾਇਮਜ਼ ਬਿਊਰੋ)- ‘‘ਬਰਤਾਨੀਆ ਵਿਚ ਬੀਤੇ ਕੱਲ੍ਹ ਜੋ ਉਥੋਂ ਦੀਆਂ ਕੌਸਲ ਦੀਆਂ ਚੋਣਾਂ ਹੋਈਆ ਹਨ, ਉਨ੍ਹਾਂ ਵਿਚ ਬਰਤਾਨੀਆ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਅਤੇ ਪ੍ਰੋਗਰਾਮਾਂ ਦੀ ਅਗਵਾਈ ਕਰਨ ਵਾਲੇ ਸਾਡੀ ਪਾਰਟੀ ਦੇ ਯੂਕੇ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਬਰਮਿੰਘਮ ਤੋਂ ਕੌਸਲਰ ਦੀ ਚੋਣ ਲੜ ਰਹੇ ਸਨ, ਉਹ 60× ਵੋਟਾਂ ਪ੍ਰਾਪਤ ਕਰਕੇ ਭਾਰੀ ਬਹੁਮਤ ਨਾਲ ਆਪਣੀ ਜਿੱਤ ਦਰਜ ਕਰਵਾਈ ਹੈ । ਜਿਸ ਨਾਲ ਸ. ਗੁਰਦਿਆਲ ਸਿੰਘ ਅਟਵਾਲ ਦੀ ਸਖਸ਼ੀਅਤ ਹੀ ਨਹੀਂ, ਬਲਕਿ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਨੁਮਾਇੰਦਗੀ ਕਰਨ ਵਾਲੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਤਿਕਾਰ-ਮਾਣ ਵਿਚ ਵੀ ਢੇਰ ਸਾਰਾ ਵਾਧਾ ਹੋਇਆ ਹੈ, ਜਿਸ ਲਈ ਅਸੀਂ ਬਰਤਾਨੀਆ ਉਚੇਚੇ ਤੌਰ ਤੇ ਬਰਮਿੰਘਮ ਦੇ ਸਿੱਖਾਂ ਅਤੇ ਹੋਰਨਾਂ ਵੋਟਰਾਂ ਨੂੰ ਅਤੇ ਸ. ਅਟਵਾਲ ਤੇ ਸਮੁੱਚੀ ਪਾਰਟੀ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਜਰਨਲ ਸਕੱਤਰ ਸ. ਗੁਰਸੇਵਕ ਸਿੰਘ ਜਵਾਹਰਕੇ ਵੱਲੋਂ ਸਾਂਝੇ ਤੌਰ ਤੇ ਸਮੁੱਚੀ ਸਿੱਖ ਕੌਮ ਨੂੰ ਸ. ਗੁਰਦਿਆਲ ਸਿੰਘ ਅਟਵਾਲ ਦੀ ਬਰਮਿੰਘਮ ਵਿਚ ਹੋਈ ਭਾਰੀ ਜਿੱਤ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ, ਸਮੁੱਚੀ ਸਿੱਖ ਕੌਮ ਅਤੇ ਬਰਮਿੰਘਮ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਕੌਮਾਂਤਰੀ ਪੱਧਰ ਤੇ ਇਹ ਗੱਲ ਪ੍ਰਪੱਕ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਕੌਮੀ ਆਜ਼ਾਦੀ ਖ਼ਾਲਿਸਤਾਨ ਦੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਜੋ ਜੱਦੋ-ਜ਼ਹਿਦ ਕਰ ਰਿਹਾ ਹੈ ਅਤੇ ਗੁਰੂ ਸਾਹਿਬਾਨ ਜੀ ਦੀਆਂ ਮਨੁੱਖਤਾ ਪੱਖੀ, ਅਮਨ-ਚੈਨ ਪੱਖੀ ਜੋ ਸੋਚ ਹੈ, ਉਸ ਉਤੇ ਬਰਮਿੰਘਮ ਨਿਵਾਸੀਆ ਨੇ ਜੋਰਦਾਰ ਮੋਹਰ ਲਗਾ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੌਮਾਂਤਰੀ ਪੱਧਰ ਤੇ ਵੱਖ-ਵੱਖ ਮੁਲਕਾਂ ਵਿਚ ਖ਼ਾਲਿਸਤਾਨ ਦੀ ਕੌਮਾਂਤਰੀ ਰਾਏ ਬਣਾਉਣ ਵਿਚ ਹੀ ਵੱਡਾ ਸਹਿਯੋਗ ਨਹੀਂ ਮਿਲੇਗਾ, ਬਲਕਿ ਇਸ ਆਜ਼ਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ, ਉਥੋ ਦੇ ਸਿਆਸਤਦਾਨ ਅਤੇ ਉਥੋਂ ਦੇ ਨਿਵਾਸੀਆ ਦੀਆਂ ਸਿੱਖ ਕੌਮ ਦੀ ਸਰਬੱਤ ਦੇ ਭਲੇ ਪੱਖੀ ਸੋਚ ਨੂੰ ਮਜ਼ਬੂਤ ਕਰਨ ਲਈ ਵੱਡਾ ਬਲ ਮਿਲੇਗਾ।