ਸ਼ਿਮੋਗਾ/ਬੈਂਗਲੁਰੂ, 5 ਮਈ (ਪੰਜਾਬ ਟਾਇਮਜ਼ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ’ਚ ਹੁਣ ਇਕ ਹਫਤੇ ਦਾ ਸਮਾਂ ਬਾਕੀ ਬਚਿਆ ਹੈ ਅਤੇ ਭਾਜਪਾ-ਕਾਂਗਰਸ ਦੀ ਜ਼ੋਰ-ਅਜਮਾਇਸ਼ ਜਾਰੀ ਹੈ। ਸ਼ਨੀਵਾਰ ਨੂੰ ਸ਼ਿਮੋਗਾ ਦੇ ਗਡਗ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿਖਾ ਹਮਲਾ ਬੋਲਿਆ ਅਤੇ ਪੂਰੇ ਭਾਸ਼ਣ ‘ਚ ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦਸਦੇ ਹੋਏ ਜਨ ਸਮੂਹ ਤੋਂ ਕਾਂਗਰਸ ਨੂੰ ਰਾਜ ਤੋਂ ਉਖਾੜ ਸੁਟਣ ਦੀ ਅਪੀਲ ਕਰਦੇ ਰਹੇ। ਪੀ.ਐਮ. ਨੇ ਕਿਹਾ ਕਿ 15 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪੀ.ਪੀ.ਪੀ. ਯਾਨੀ ਕਿ ਪੰਜਾਬ-ਪੁਡੁਚੇਰੀ ਪਰਿਵਾਰ ਕਾਂਗਰਸ ਰਹਿ ਜਾਵੇਗੀ।