June 4, 2026 4:27 am

ਸ਼੍ਰੀਨਗਰ ਮੁਕਾਬਲੇ ਮਗਰੋਂ ਝੜਪ, ਸੁਰਖਿਆ ਬਲਾਂ ਦੀ ਗੱਡੀ ਨੇ ਇੱਕ ਪ੍ਰਦਰਸ਼ਨਕਾਰੀ ਕੁਚਲਿਆ

ਸ੍ਰੀਨਗਰ- ਜੰਮੂ ਕਸ਼ਮੀਰ ਦੇ ਸ਼੍ਰੀਨਗਰ ‘ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ਦੇ ਵਿਚਕਾਰ ਮੁਕਾਬਲੇ ਦੇ ਦੌਰਾਨ ਸਥਾਨਕ ਲੋਕਾਂ ਦੇ ਪ੍ਰਦਰਸ਼ਨ ਸਮੇਂ ਸੁੱਰਖਿਆ ਬਲਾਂ ਦੀ ਗੱਡ ਦੀ ਟਕਰ ਨਾਲ ਇਕ ਨਾਗਰਿਕ ਦੀ ਮੌਤ ਹੋ ਗਈ।ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸਫਾਕਦਲ ਵਿਖੇ ਮੁਠਭੇੜ ਦੇ ਸਥਾਨ ਦੇ ਕੋਲ ਸੁਰਖਿਆ ਬਲਾਂ ਦੇ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਦੇ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਇਕ ਵਾਹਨ ਨੇ ਆਦਿਲ ਅਹਿਮਦ ਯਾਦੂ ਨੂੰ ਕੁਚਲ ਦਿਤਾ।ਆਈਏਐਨਐਸ ਦੀ ਖ਼ਬਰ ਦੇ ਅਨੁਸਾਰ ਇਹ ਇਲਾਕਾ ਛਤਾਬਲ ਤੋਂ ਕੁਝ ਦੂਰੀ ‘ਤੇ ਸਥਿਤ ਹੈ, ਜਿਥੇ ਸੁਰਖਿਆ ਬਲਾਂ ਦੇ ਨਾਲ ਗੋਲੀਬਾਰੀ ’ਚ ਤਿੰਨ ਅਤਵਾਦੀ ਮਾਰੇ ਗਏ। ਉਂਝ ਸੀਆਰਪੀਐਫ ਪੀਆਰਓ ਰਾਕੇਸ਼ ਯਾਦਵ ਨੇ ਵਾਹਨ ਨਾਲ ਵਿਅਕਤੀ ਦੇ ਕੁਚਲਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਯਾਦਵ ਨੇ ਕਿਹਾ, ਕਿ ਇਲਾਕੇ ‘ਚ ਸੀਆਰਪੀਐਫ ਦਾ ਕੋਈ ਵਾਹਨ ਨਹੀਂ ਸੀ ਅਤੇ ਸਾਰੇ ਇਲਜ਼ਾਮ ਗਲਤ ਹਨ।

Send this to a friend