ਗਰਮੀਆਂ ਦੇ ਮੌਸਮ ’ਚ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਮਿਲੇਗੀ : ਬ੍ਰਹਮਪੁਰਾ

image ਤਰਨਤਾਰਨ, 19 ਫਰਵਰੀ (ਬਲਵਿੰਦਰਜੀਤ ਸਿੰਘ ਬਜਾਜ, ਇਕਬਾਲ ਸਿੰਘ ਸੋਢੀ)-ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਵੱਖ-ਵੱਖ ਬਿਜਲੀ ਘਰਾਂ ਦੇ ਪਾਵਰ ਟ੍ਰਾਂਸਫਾਰਮਰ ਵੱਡੇ ਕੀਤੇ ਹਨ ਅਤੇ ਬਿਜਲੀ ਘਰਾਂ ਦੀ ਓਵਰਲੋਡਿੰਗ ਨੂੰ ਖਤਮ ਕੀਤਾ ਗਿਆ ਹੈ, ਜਿਸ ਨਾਲ ਆਉਣ ਵਾਲੀਆਂ ਗਰਮੀਆਂ ਦੇ ਮੌਸਮ ਵਿਚ ਲੋਕਾਂ ਨੂੰ ਘਰੇਲੂ ਅਤੇ ਟਿਊਬਵੈ¤ਲਾਂ ਦੀ ਬਿਹਤਰ ਸਪਲਾਈ ਮਿਲੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸੀਨੀਅਰ ਵਾਇਸ ਪ੍ਰਧਾਨ ਸ੍ਰੋਮਣੀ ਅਕਾਲੀ ਅਤੇ ਸਾਬਕਾ ਮੰਤਰੀ ਪੰਜਾਬ ਨੇ ਅੱਜ ਪਿੰਡ ਦੇਊ ਵਿਖੇ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ 66 ਕੇ.ਵੀ. ਬਿਜਲੀ ਘਰ ਦਾ ਉਦਘਾਟਨ

ਕਰਨ ਸਮੇਂ ਆਯੋਜਿਤ ਪਿੰਡ ਵਾਸੀਆਂ ਦੇ ਵੱਡੀ ਗਿਣਤੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਜਥੇਦਾਰ ਬ੍ਰਹਮਪੁਰਾ ਨੇ ਕਿਹ ਕਿ ਇਸ ਬਿਜਲੀ ਘਰ ਦੇ ਬਨਣ ਨਾਲ ਪਿੰਡ ਦੇਊ ਦੇ ਆਲੇ-ਦੁਆਲੇ ਹੋਰ 10 ਪਿੰਡਾਂ ਦੀਨੇਵਾਲ, ਕੰਗ, ਬਾਠ, ਭੁੱਲ੍ਹਰ, ਬਾਗੜੀਆਂ ਕਲਾਂ, ਬਾਗੜੀਆਂ ਖੁਰਦ, ਮਾਲਚੱਕ, ਕਲੇਰ, ਪੱਖੋਕੇ, ਜਹਾਂਗੀਰ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਪਹਿਲਾਂ ਦੂਰ ਦੁਰਾਡੇ ਬਿਜਲੀ ਘਰਾਂ ਤੋਂ ਬਿਜਲੀ ਆਉਂਦੀ ਸੀ, ਜਿਸ ਕਰਕੇ ਲਾਈਨਾਂ ਵਿਚ ਫਾਲਟ ਰਹਿੰਦਾ ਸੀ ਅਤੇ ਬਿਜਲੀ ਦੀ ਵੋਲਟੇਜ਼ ਵੀ ਠੀਕ ਨਹੀਂ ਸੀ ਮਿਲਦੀ ਅਤੇ ਇਸ ਬਿਜਲੀ ਘਰ ਦੇ ਬਨਣ ਨਾਲ ਹੁਣ ਇਨ੍ਹਾਂ ਪਿੰਡਾਂ ਨੂੰ ਬਿਹਤਰ ਬਿਜਲੀ ਸਪਲਾਈ ਮਿਲੇਗੀ।
ਜਥੇਦਾਰ ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਇਸਤੋਂ ਇਲਾਵਾ ਫਤਿਆਬਾਦ ਵਿਖੇ 35 ਲੱਖ, ਖਡੂਰ ਸਾਹਿਬ ਵਿਖੇ 40 ਲੱਖ, 55 ਲੱਖ ਦੀ ਲਾਗਤ ਨਾਲ ਕੋਟ ਮੁਹੰਮਦ ਖਾਂ, 1.5 ਕਰੋੜ ਦੀ ਲਾਗਤ ਨਾਲ ਫੋਕਲ ਪੁਆਇੰਟ ਤਰਨਤਾਰਨ ਵਿਖੇ 66 ਕੇ.ਵੀ. ਦੇ ਟਰਾਂਸਫਾਰਮਰ ਵੱਡੇ ਕੀਤੇ ਗਏ ਹਨ ਅਤੇ ਨਵੇਂ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 66 ਕੇ.ਵੀ. ਲਾਈਨ ਬ੍ਰਹਮਪੁਰਾ ਬਿਜਲੀ ਘਰ ਨੂੰ 220 ਕੇ.ਵੀ. ਚੋਹਲਾ ਸਾਹਿਬ ਨਾਲ, 66 ਕੇ.ਵੀ. ਖਡੂਰ ਸਾਹਿਬ ਬਿਜਲੀ ਘਰ ਨੂੰ 220 ਕੇ.ਵੀ. ਸਬ ਸਟੇਸ਼ਨ ਰੈਸ਼ੀਆਣਾ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਦੂਸਰੀ ਵਾਰ ਸਰਕਾਰ ਬਨਣ ਤੋਂ ਬਾਅਦ ਲਗਭਗ 200 ਡੇਰੇ ਜੋ 5 ਜਾਂ 5 ਤੋਂ ਵੱਧ ਸਨ ਨੂੰ ਲਗਭਗ 3 ਕਰੋੜ ਰੁਪਏ ਖਰਚ ਕੇ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਗਿਆ ਹੈ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ. ਜਗਜੀਤ ਸਿੰਘ ਸੁੱਚੂ ਡਿਪਟੀ ਚੀਫ ਇੰਜੀਨੀਅਰ ਪੀ.ਐ¤ਸ.ਪੀ.ਸੀ.ਐ¤ਲ., ਸ. ਗੁਰਸ਼ਰਨ ਸਿੰਘ ਖਹਿਰਾ ਐਕਸੀਅਨ, ਸ. ਸਤਿੰਦਰਪਾਲ ਸਿੰਘ ਮੱਲਮੋਹਰੀ ਚੇਅਰਮੈਨ, ਸ. ਗੁਰਦਿਆਲ ਸਿੰਘ ਮੁੰਡਾਪਿੰਡ, ਸ. ਦਲਬੀਰ ਸਿੰਘ ਜਹਾਂਗੀਰ, ਸ. ਪ੍ਰੇਮ ਸਿੰਘ ਪੰਨੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ. ਤਰਲੋਚਨ ਸਿੰਘ ਰਿਟਾਇਰਡ ਡੀ.ਐ¤ਸ.ਪੀ., ਸ. ਕੁਲਦੀਪ ਸਿੰਘ ਸਰਪੰਚ ਦੇਉ ਆਦਿ ਹਾਜਰ ਸਨ।

Send this to a friend