ਚੰਡੀਗੜ੍ਹ, 3 ਮਈ (ਪੀ.ਟੀ.)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਗੁਰਦੁਆਰਿਆਂ ਦੇ ‘ਲੰਗਰ‘ ‘ਚ ਇਸਤੇਮਾਲ ਹੋਣ ਵਾਲੀ ਸਮਗਰੀ ‘ਤੇ ਜੀ. ਐਸ. ਟੀ. ਨੂੰ ਮੁਆਫ ਕੀਤਾ ਜਾਵੇ। ਹਰਸਿਮਰਤ ਨੇ ਕਿਹਾ ਹੈ ਕਿ ਹੁਣ ਮੈਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਲਿਖਤੀ ਰੂਪ ‘ਚ ਵੀ ਦਿਤਾ ਹੈ ਕਿ ਲੰਗਰ ਤਿਆਰ ਕਰਨ ਲਈ ਵਰਤੀ ਜਾਂਦੀ ਸਮਗਰੀ ਤੋਂ ਜੀ.ਐਸ.ਐਸ.ਟੀ. ਨੂੰ ਹਟਾਉਣ ਵਿਚ ਕੋਈ ਹੋਰ ਦੇਰੀ ਨਾ ਕੀਤੀ ਜਾਵੇ ।