June 24, 2026 6:39 pm

ਪੰਜਾਬ ਦੇ 18 ਵਿਧਾਇਕਾਂ ਨੂੰ ਵਿਧਾਨ ਸਕੱਤਰ ਬਣਾਉਣ ਦੀ ਤਿਆਰੀ

ਚੰਡੀਗੜ੍ਹ, 3 ਮਈ (ਪੀ.ਟੀ.)- 18 ਮੰਤਰੀ, ਇਕ ਸਪੀਕਰ, ਇਕ ਡਿਪਟੀ ਸਪੀਕਰ ਬਣਾਉਣ ਤੋਂ ਬਾਅਦ ਬਾਕੀ ਬਚੇ 57 ਵਿਧਾਇਕਾਂ ਨੂੰ ਅਡਜਸਟ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋ ਮਤੇ ਲਿਆ ਸਕਦੀ ਹੈ। ਇਸ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹਨਾਂ ‘ਚ ਮੁਖ ਸੰਸਦੀ ਸਕਤਰਾਂ (ਸੀਪੀਐਸ) ਦੀ ਜਗ੍ਹਾ 18 ਵਿਧਾਇਕਾਂ ਨੂੰ ਵਿਧਾਨ ਸਕਤਰ (ਲੈਜਿਸਲੇਟਿਵ ਸੈਕਟਰੀ) ਬਣਾਏਗੀ। ਇਸ ਦੇ ਲਈ ਪਰਿਕ੍ਰੀਆ ਸ਼ੁਰੂ ਕਰ ਦਿਤੀ ਗਈ ਹੈ। ਇਸ ਮਤੇ ਦਾ ਡਰਾਫਟ ਤਿਆਰ ਕਰ ਕੇ ਸੋਸ਼ਲਿਸਟਰ ਜਨਰਲ ਨੂੰ ਕਾਨੂੰਨੀ ਰਾਏ ਲਈ ਭੇਜ ਦਿਤਾ ਗਿਆ ਹੈ।ਮੁਖ ਸੰਸਦੀ ਸਕਤਰਾਂ ਦੇ ਅਹੁਦਿਆ ‘ਤੇ ਨਿਯੁਕਤੀ ਦੇਣ ਵਾਲੀ ਮੰਗ ਨੂੰ ਹਾਈਕੋਰਟ ਖਾਰਿਜ ਕਰ ਚੁਕਿਆ ਹੈ। ਅਜਿਹੇ ‘ਚ ਨਵਾਂ ਆਰਡੀਨੈਂਸ ਸੰਵਿਧਾਨ ਦੀ ਕਿਸੇ ਹੋਰ ਧਾਰਾ ਅਨੁਸਾਰ ਬਣਾਇਆ ਜਾਵੇਗਾ। ਮਤਲਬ ਇਸ ਦੀ ਨਿਯੁਕਤੀ ਮੁਖ ਮੰਤਰੀ ਵਲੋਂ ਨਾ ਹੋ ਕੇ ਸਪੀਕਰ ਵਲੋਂ ਕਰਵਾਈ ਜਾਵੇਗੀ।ਇਹ ਨਿਯੁਕਤੀ ਮੁਖ ਮੰਤਰੀ ਦੀ ਸਿਫਾਰਿਸ਼ ‘ਤੇ ਹੀ ਹੋਵੇਗੀ।ਕਾਂਗਰਸ ਦੇ ਵਿਧਾਇਕਾਂ ਨੂੰ ਜਲਦ ਹੀ ਬੋਰਡ ਅਤੇ ਨਿਗਮਾਂ ਦੇ ਚੇਅਰਮੈਨ ਬਣਾਇਆ ਜਾ ਰਿਹਾ ਹੈ।

Send this to a friend