June 25, 2026 12:52 am

ਕਿਸਾਨੀ ਮੰਗਾਂ ਅਤੇ ਸਮੱਸਿਆਵਾਂ ਦੂਰ ਕਰਨ ਲਈ ਕੈਪਟਨ ਸਰਕਾਰ ਤੱਤਪਰ : ਬਿੰਦਰ ਸ਼ਰਮਾ

ਮਹਿਰਾਜ, 3 ਮਈ (ਲੱਖਾ ਹਰੀ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਊਰਜਾ ਮੰਤਰੀ ਬਣਨ ’ਤੇ ਪਿੰਡ ਮਹਿਰਾਜ ਦੇ ਸੀਨੀਅਰ ਕਾਂਗਰਸ ਆਗੂ ਬਿੰਦਰ ਸ਼ਰਮਾ ਨੇ ਕਿਹਾ ਕਿ ਪਿਛਲੇ 10 ਸਾਲ ਤੋ ਵਿਕਾਸ ਲਈ ਤਰਸ ਚੁੱਕਿਆ ਰਾਮਪੁਰਾ ਹਲਕਾ ਹੁਣ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਬੁਲੰਦੀਆ ਨੂੰ ਛੂਹਣ ਲੱਗ ਜਾਵੇਗਾ ਕਿਉਕਿ ਵਿਕਾਸ ਦੀ ਤਾਘ ਰੱਖਣ ਵਾਲੇ ਲੋਕ ਆਗੂ ਕਾਂਗੜ ਹੀ ਹਲਕੇ ਨੂੰ ਸਮੱਸਿਆਵਾਂ ਤੋ ਨਿਜਾਤ ਦਿਵਾਉਣਗੇ ਉਨਾ ੳੱਗੇ ਕਿਹਾ ਕਿ ਕਿਸਾਨ ਅਤੇ ਕਿਸਾਨੀ ਦੀਆ ਮੰਗਾਂ ਅਤੇ ਸਮੱਸਿਆਵਾਂ ਨੂੰ ਪੂਰਨ ਲਈ ਕੈਪਟਨ ਸਰਕਾਰ ਪੂਰੀ ਤਰਾਂ ਤੱਤਪਰ ਹੈ। ਜਿਸ ਦਾ ਹਿੱਸਾ ਨਵ ਨਿਯੁਕਤ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਹਨ ਸੋ ਹੁਣ ਗੁਰਪ੍ਰੀਤ ਸਿੰਘ ਕਾਂਗੜ ਦੇ ਮੰਤਰੀ ਬਣਨ ਨਾਲ ਕਿਸਾਨੀ ਦੇ ਮਸਲੇ ਹੋਰ ਵੀ ਵਧੇਰੇ ਹੱਲ ਹੋਣਗੇ ਕਿਉਕਿ ਵਿਧਾਇਕ ਕਾਂਗੜ ਨੇ ਹਮੇਸ਼ਾਂ ਹੀ ਵਿਧਾਇਕ ਹੁੰਦਿਆਂ ਵੀ ਕਿਸਾਨੀ ਲੲਂੀ ਲਗਾਤਾਰ ਵਿਧਾਨ ਸਭਾ ਅੰਦਰ ਆਵਾਜ ਬੁਲੰਦ ਕੀਤੀ ਹੈ।ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਨਵਦੀਪ ਨੀਟਾ, ਖੁਸ਼ਬਾਜ ਖੁਸ਼ੀ, ਸੁਰਜੀਤ ਸੀਤਾ, ਕੌਰ ਸਿੰਘ ਫੌਜੀ, ਜਗਦੇਵ ਸ਼ਰਮਾ, ਪ੍ਰਿਤਪਾਲ ਸਿੰਘ, ਪ੍ਰਦੀਪ ਸ਼ਰਮਾ, ਸੰਦੀਪ ਮੰਨਾ, ਡੀ.ਸੀ ਫੀਸੇਕਾ, ਲਵਲੀ, ਸਰਬਜੀਤ ਬੋਨੀ ਆਦਿ ਹਾਜ਼ਰ ਸਨ।

Send this to a friend