ਚੰਡੀਗੜ੍ਹ, 2 ਮਈ (ਪੀ.ਟੀ.)- ਨਵੇਂ ਮੰਤਰੀਆਂ ਨਾਲ ਹੋਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਫੇਰ ਅਗੇ ਪਾ ਦਿਤੀ ਗਈ ਹੈ। ਇਹ ਮੀਟਿੰਗ ਵੀਰਵਾਰ ਨੂੰ ਹੋਣੀ ਸੀ ਪਰ ਹੁਣ 8 ਮਈ ਨੂੰ ਹੋਵੇਗੀ।ਯਾਦ ਰਹੇ ਪਹਿਲਾਂ ਇਹ ਮੀਟਿੰਗ 30 ਅਪ੍ਰੈਲ ਨੂੰ ਰਖੀ ਸੀ। ਇਸ ਮਗਰੋਂ ਇਸ ਨੂੰ 3 ਮਈ ‘ਤੇ ਟਾਲ ਦਿਤਾ। ਹੁਣ ਇਹ ਮੀਟਿੰਗ 8 ਮਈ ‘ਤੇ ਪਾ ਦਿਤੀ ਹੈ। ਸੂਤਰਾਂ ਮੁਤਾਬਕ ਮੁਖ ਸਕਤਰ ਕਰਨ ਅਵਤਾਰ ਸਿੰਘ ਦੇ ਬਾਹਰ ਜਾਣ ਕਰਕੇ ਮੀਟਿੰਗ ਟਾਲੀ ਗਈ ਹੈ।