June 20, 2026 1:42 pm

ਕਰਨਾਟਕਾ ’ਚ ਚੋਣ ਮੁਹਿੰਮ ਦੌਰਾਨ ਮੋਦੀ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ

ਮਹਾਤਮਾ ਗਾਂਧੀ ਦਾ ਸੁਪਨਾ ਸੀ ਕਾਂਗਰਸ ਨੂੰ ਬਿਖੇਰਨਾ, ਹੁਣ ਕਰਨਾਟਕ ਦੀ ਵਾਰੀ

ਓਡੁਪੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਆਖਰੀ ਦੌਰ ‘ਚ ਹਨ ਅਤੇ ਤਿਖੇ ਵਾਰ-ਪਲਟਵਾਰ ਦੀ ਸ਼ੁਰੂਆਤ ਹੋ ਚੁਕੀ ਹੈ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰਾਜ ‘ਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜ ਦੀ ਕਾਂਗਰਸ ਸਰਕਾਰ ‘ਤੇ ਹਮਲਾ ਬੋਲਿਆ।ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਬਿਖੇਰਨਾ ਮਹਾਤਮਾ ਗਾਂਧੀ ਦਾ ਸੁਪਨਾ ਸੀ, ਸਾਰੇ ਰਾਜਾਂ ਨੇ ਅਜਿਹਾ ਕੀਤਾ ਹੈ ਅਤੇ ਹੁਣ ਕਰਨਾਟਕ ਦੀ ਵਾਰੀ ਹੈ। ਪੀ.ਐਮ. ਨੇ ਕਿਹਾ ਕਿ ਕਰਨਾਟਕ ਨੇ ਕਾਂਗਰਸ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਹੈ। ਕਰਨਾਟਕ ਦੇ ਓਡੁਪੀ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਕਰਨਾਟਕ ਦੀ ਜਨਤਾ ਨੇ ਕਾਂਗਰਸ ਨੂੰ ਹਰਾਉਣ ਦਾ ਇਰਾਦਾ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਂ ਤੁਹਾਡੇ ਲੋਕਾਂ ਦੀ ਤਪਸਿਆ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ, ਤੁਸੀਂ ਜੋ ਪਿਆਰ ਦਿਤਾ ਹੈ, ਉਸ ਨੂੰ ਮੈਂ ਸਵਾਇਆ ਕਰ ਕੇ ਵਾਪਸ ਕਰਾਂਗਾ।‘‘ ਉਨ੍ਹਾਂ ਨੇ ਕਿਹਾ,‘‘ਸਿਆਸੀ ਮਤਭੇਦ ਕਾਰਨ ਭਾਜਪਾ ਦੇ ਵਰਕਰਾਂ ਦਾ ਕਤਲ ਕੀਤਾ ਗਿਆ, ਕਰਨਾਟਕ ਦੇ ਲੋਕਾਂ ਦੀ ਆਵਾਜ਼ ਚੁਕਣ ਵਾਲੇ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਕਾਂਗਰਸ ਸਰਕਾਰ ‘ਚ ਅਪਰਾਧੀਆਂ ਦਾ ਬੋਲਬਾਲਾ ਹੈ ਅਤੇ ਇਸ ਸਰਕਾਰ ਤੋਂ ਮੁਕਤੀ ਪਾਉਣਾ ਜ਼ਰੂਰੀ ਹੈ।‘‘ ਰਾਹੁਲ ‘ਤੇ ਹਮਲਾ ਬੋਲਦੇ ਹੋਏ ਮੋਦੀ ਨੇ ਕਿਹਾ,‘‘ਰਾਜਨੀਤੀ ‘ਚ ਮਤਭੇਦ ਹੁੰਦੇ ਹਨ ਪਰ ਸਮਾਜਿਕ ਜੀਵਨ ‘ਚ ਕੁਝ ਮਰਿਆਦਾਵਾਂ ਹੁੰਦੀਆਂ ਹਨ। ਦੇਵਗੌੜਾ ਜਦੋਂ ਵੀ ਦਿਲੀ ਆਏ ਅਤੇ ਸਮਾਂ ਮੰਗਿਆ ਅਤੇ ਉਨ੍ਹਾਂ ਨੂੰ ਮਿਲਿਆ। ਜਦੋਂ ਉਹ ਘਰ ਆਉਂਦੇ ਹਨ ਤਾਂ ਖੁਦ ਉਨ੍ਹਾਂ ਦੀ ਗਡੀ ਦਾ ਦਰਵਾਜ਼ਾ ਖੋਲ੍ਹਦਾ ਹਾਂ। ਸਿਆਸੀ ਦ੍ਰਿਸ਼ਟੀ ਨਾਲ ਉਹ ਮੇਰਾ ਵਿਰੋਧ ਕਰਦੇ ਹਨ, ਸਾਡੇ ਖਿਲਾਫ ਵੋਟ ਕਰਦੇ ਹਨ ਪਰ ਸੀਨੀਅਰ ਨੇਤਾ ਹੋਣ ਦੇ ਨਾਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਲਈ ਆਪਣੇ ਭਾਸ਼ਣਾਂ ‘ਚ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ, ਉਹ ਸ਼ਰਮਨਾਕ ਹੈ, ਉਨ੍ਹਾਂ ਦਾ ਜੀਵਨ ਅਜੇ ਸ਼ੁਰੂ ਹੋਇਆ ਹੈ, ਜਦੋਂ ਕਿ ਦੇਵਗੌੜਾ ਸੀਨੀਅਰ ਹਨ।’’ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਲੈ ਕੇ ਕਿਹਾ,‘‘ਇਨ੍ਹਾਂ ਦਾ ਮਿਜਾਜ ਅਜਿਹਾ ਹੈ, ਇਨ੍ਹਾਂ ਦਾ ਅਹੰਕਾਰ ਬਹੁਤ ਜ਼ਿਆਦਾ ਹੈ। ਕਰਨਾਟਕ ਦੇ ਉਪਰ ਮਹਾਤਮਾ ਗਾਂਧੀ ਦਾ ਸੁਪਨਾ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ। ਗਾਂਧੀ ਜੀ ਦਾ ਸੁਪਨਾ ਸੀ ਕਿ ਕਾਂਗਰਸ ਨੂੰ ਬਿਖੇਰ ਦਿਓ, ਦੇਸ਼ ਦੇ ਜਿਨ੍ਹਾਂ ਰਾਜਾਂ ‘ਚ ਲੋਕਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਕਾਂਗਰਸ ਨੂੰ ਹਾਰ ਦਾ ਮੂੰਹ ਦਿਖਾਇਆ।

Send this to a friend