ਤਖਤ ਸਾਹਿਬ ’ਤੇ 14ਵਾਂ ਹਫਤਾਵਾਰੀ ਧਾਰਮਿਕ ਸਮਾਗਮ

ਤਲਵੰਡੀ ਸਾਬੋ, 29 ਅਪ੍ਰੈਲ (ਰਾਮ ਰੇਸ਼ਮ ਸ਼ਰਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਗੁਰੂੁ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਵ ਨੂੰ ਸਮਰਪਿਤ ਕਰਕੇ ਸਾਰੇ ਤਖਤ ਸਾਹਿਬਾਨ ਤੇ ਆਰੰਭੀ ਹਫਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 14ਵਾਂ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਸਬ ਦਫਤਰ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਸਮਾਗਮਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹਜੂਰੀ ਰਾਗੀ ਤਖਤ ਸਾਹਿਬ, ਭਾਈ ਗੁਰਦਿੱਤ ਸਿੰਘ ਹਜੂਰੀ ਰਾਗੀ ਤਖਤ ਸਾਹਿਬ, ਭਾਈ ਕੁਲਵਿੰਦਰ ਸਿੰਘ ਰੂਪੋਵਾਲੀ ਕਵੀਸ਼ਰੀ ਜਥਾ, ਭਾਈ ਹਰਵਿੰਦਰ ਸਿੰਘ ਬੱਗਾ ਢਾਡੀ ਜਥਾ, ਭਾਈ ਮਨਜੀਤ ਸਿੰਘ ਕਾਦੀਆਂ, ਭਾਈ ਬੇਅੰਤ ਸਿੰਘ ਅਤੇ ਭਾਈ ਨਿਰਭੈ ਸਿੰਘ ਜਿਉਂਦ ਸਾਰੇ ਪ੍ਰਚਾਰਕ ਦੇ ਨਾਲ ਨਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਵਾਇਆ।ਉਕਤ ਸਮਾਗਮਾਂ ਵਿੱਚ ਜਥੇ:ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਭਾਦਸੋਂ ਅਤੇ ਸ੍ਰ.ਹਰਮਿੰਦਰ ਸਿੰਘ ਮੈਨੇਜਰ ਗੁ:ਬਾਬਾ ਅਜੈਪਾਲ ਨਾਭਾ ਤੋਂ ਪੰਜ ਬੱਸਾਂ ਸੰਗਤਾਂ ਦੀਆਂ ਲੈ ਕੇ ਸਮਾਗਮ ਵਿੱਚ ਸ਼ਾਮਿਲ ਹੋਏ।ਜਦੋਂਕਿ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਜਥੇ:ਗੁਰਤੇਜ ਸਿੰਘ ਢੱਡੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੇ ਵੀ ਆਪਣੀ ਹਾਜਿਰੀ ਲਵਾਈ। ਸਬ ਆਫਿਸ ਧਰਮ ਪ੍ਰਚਾਰ ਦੇ ਇੰਚਾਰਜ ਭਾਈ ਭੋਲਾ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਆਰੰਭੇ ਉਕਤ ਸਮਾਗਮਾਂ ਵਿੱਚ ਅੱਜ 354 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂੁ ਵਾਲੇ ਬਣੇ ਹਨ। ਇਸ ਮੌਕੇ ਢਾਡੀਆਂ,ਕਵੀਸ਼ਰਾਂ ਤੇ ਪ੍ਰਚਾਰਕਾਂ ਨੇ ਆਪਣੀਆਂ ਹਫਤਾਵਾਰੀ ਰਿਪੋਰਟਾਂ ਧਰਮ ਪ੍ਰਚਾਰ ਸਬ ਆਫਿਸ ਨੂੰ ਸੌਂਪੀਆਂ।
ਸਮਾਗਮਾਂ ਮੌਕੇ ਤਖਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ,ਗੁਰਦੀਪ ਸਿੰਘ ਦੁਫੇੜਾ, ਬਲਵੀਰ ਸਿੰਘ ਰਾਏਪੁਰ, ਸਵਰਨ ਸਿੰਘ ਮੂਸਾ, ਅਮਨਦੀਪ ਸਿੰਘ ਫੱਤਾ, ਕੁਲਵਿੰਦਰ ਸਿੰਘ ਬੰਗੀ ਅਤੇ ਮਨਦੀਪ ਸਿੰਘ ਮਾਖਾ, ਗੁਰਦੀਪ ਸਿੰਘ ਦੁਫੇੜਾ ਆਦਿ ਹਾਜ਼ਰ ਸਨ।

Send this to a friend