ਕਾਂਗਰਸ 2019 ਦੀ ਚੋਣ ਜਿੱਤੇਗੀ : ਰਾਹੁਲ ਗਾਂਧੀ

ਦਿੱਲੀ ਵਿਖੇ ਵਿਸ਼ਾਲ ‘ਜਨ ਅਕਰੋਸ਼ ਰੈਲੀ’ ’ਚ ਕਾਂਗਰਸ ਪ੍ਰਧਾਨ ਵੱਲੋਂ ਮੋਦੀ ਸਰਕਾਰ ’ਤੇ ਤਿੱਖੇ ਹਮਲੇ

ਨਵੀਂ ਦਿਲੀ, 29 ਅਪ੍ਰੈਲ- ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਲੋਕਸਭਾ ਚੋਣਾਂ 2019 ਲਈ ਪਾਰਟੀ ਦੀ ਚੋਣ ਮੁਹਿੰਮ ਨੂੰ ਰਸਮੀ ਤੌਰ ’ਤੇ ਸ਼ੁਰੂ ਕਰਦੇ ਹੋਏ ਦਿੱਲੀ ਵਿਖੇ ਐਤਵਾਰ ਨੂੰ ਵਿਸ਼ਾਲ ਜਨ ਅਕਰੋਸ਼ ਰੈਲੀ ਵਿੱਚ ਇਹ ਭਰੋਸਾ ਜਤਾਇਆ ਹੈ ਕਿ ਕਾਂਗਰਸ ਆਉਣ ਵਾਲੀਆਂ ਆਮ ਚੋਣਾਂ ’ਚ ਮੁੜ ਸੱਤਾ ਵਿੱਚ ਪਰਤੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੈਰਾਨੀਜਨਕ ਪ੍ਰਾਪਤੀਆਂ ਕੀਤੀਆਂ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਕਰਨਾਟਕਾ, ਛੱਤਿਸਗੜ੍ਹ ਅਤੇ ਰਾਜਸਥਾਨ ਵਿੱਚ ਵੱਡੀਆਂ ਜਿੱਤਾਂ ਦਰਜ ਕਰਾਉਂਦੇ ਹੋਏ 2019 ਦੀ ਲੋਕ ਸਭਾ ਚੋਣ ਵੀ ਜਿੱਤੇਗੀ। ਪ੍ਰਧਾਨ ਬਣਨ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਦੀ ਇਹ ਪਹਿਲੀ ਜਨਤਕ ਰੈਲੀ ਸੀ, ਜਿਸ ਵਿੱਚ ਭਾਰੀ ਭੀੜ ਜੁੜੀ। ਇਸ ਮੌਕੇ ’ਤੇ ਕਾਂਗਰਸ ਪ੍ਰਧਾਨ ਨੇ ਮੋਦੀ ਸਰਕਾਰ ਉਪਰ ਤਿੱਖੇ ਹਮਲੇ ਬੋਲੇ। ਦਿਲੀ ਦੇ ਰਾਮਲੀਲਾ ਮੈਦਾਨ ‘ਚ ਆਯੋਜਿਤ ਇਸ ਰੈਲੀ ’ਚ ਲਗਭਗ ਇਕ ਲਖ ਤੋਂ ਵਧ ਲੋਕ ਪਹੁੰਚੇ। ਸਾਬਕਾ ਪੀ.ਐੈਮ. ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਸਾਬਕਾ ਚੇਅਰਪਰਸਨ ਸੋਨੀਆ ਗਾਂਧੀ ਵੀ ‘ਜਨ ਅਕਰੋਸ਼ ਰੈਲੀ’ ’ਚ ਮੌਜ਼ੂਦ ਰਹੀ।ਮੰਚ ‘ਤੇ ਐੈਲ.ਸੀ.ਡੀ. ਲਗਾਈ ਗਈ, ਜਿਸ ‘ਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਵਾਰ-ਵਾਰ ਇਹ ਦਸ ਕੇ ਫਲੈਸ਼ ਕੀਤਾ ਜਾ ਰਿਹਾ ਸੀ ਕਿ ‘ਕੀ ਤੁਹਾਨੂੰ ਪਤਾ ਹੈ। ਰਾਹੁਲ ਗਾਂਧੀ ਮੰਚ ‘ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਕੁਝ ਨੇਤਾਵਾਂ ਨਾਲ ਹਥ ਮਿਲਾਇਆ, ਕੁਝ ਨੂੰ ਗਲੇ ਲਗਾਇਆ। ਇਸ ‘ਚ ਉਹ ਅਹਿਮਦ ਪਟੇਲ ਨੂੰ ਪਿਛੇ ਦੀ ਸੀਟ ਤੋਂ ਅਗੇ ਵਾਲੀ ਸੀਟ ‘ਤੇ ਲੈ ਕੇ ਆਏ। ਮੰਚ ’ਤੇ ਰਾਹੁਲ ਗਾਂਧੀ ਦਾ ਹਰ ਅੰਦਾਜ਼ ਕਿਸੇ ਹੀਰੋ ਨਾਲੋਂ ਘਟ ਨਹੀਂ ਰਿਹਾ ਸੀ।
ਇਸ ਰੈਲੀ ‘ਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ, ‘‘ਮੋਦੀ ਸਰਕਾਰ ਨੇ ਚਾਰ ਸਾਲਾਂ ‘ਚ ਕੁਝ ਵੀ ਨਹੀਂ ਕੀਤਾ। ਮੋਦੀ ਸਰਕਾਰ ਨੇ ਸਾਰੇ ਵਾਅਦੇ ਝੂਠੇ ਕੀਤੇ। ਉਨ੍ਹਾਂ ਨੇ ਸਤਾ ਲਈ ਝੂਠ ਬੋਲਿਆ। ਲੋਕਾਂ ਨੂੰ ਬੋਲਨ ਦੀ ਆਜ਼ਾਦੀ ਨਹੀਂ ਹੈ, ਮੀਡੀਆ ਨੂੰ ਰੋਕਿਆ ਜਾ ਰਿਹਾ ਹੈ ਪਰ ਹੁਣ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਤੁਹਾਨੂੰ ਸਾਰਿਆਂ ਨੂੰ ਰਾਹੁਲ ਨਾਲ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਨਤਾ ਸਾਡਾ ਸਾਥ ਦੇਣ ਨੂੰ ਤਿਆਰ ਹੈ ਅਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਸੰਘਰਸ਼ ਕਰਨ ਲਈ ਤਿਆਰ ਹਾਂ’’
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਖਿਲਾਫ ਚੁਕੇ ਇਹ 10 ਮੁਦੇ
ਹਰ ਸਾਲ 2 ਕਰੋੜ ਨੌਜਵਾਨ ਨੂੰ ਨੌਕਰੀ ਦੇਣ ਦਾ ਵਾਅਦਾ ਪਰ 2 ਲਖ ਨੂੰ ਵੀ ਰੁਜ਼ਗਾਰ ਵੀ ਨਹੀਂ।
– ਦੇਸ਼ ‘ਚ ਕਿਸਾਨਾਂ ਦੀ ਬਦਹਾਲੀ, ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ, ਕਿਸਾਨਾਂ ਨੂੰ ਫਸਲ ਦੀ ਲਾਗਤ ਮੁਲ ਨਾ ਮਿਲਣਾ, ਕਿਸਾਨਾਂ ਦਾ ਕਰਜ਼ਾ ਮੁਆਫ ਅਜੇ ਤਕ ਨਹੀਂ ਕੀਤਾ ਗਿਆ।
– ਸੁਪਰੀਮ ਕੋਰਟ, ਹਾਈਕੋਰਟ, ਚੋਣ ਕਮਿਸ਼ਨ, ਰਿਜ਼ਰਵ ਬੈਂਕ ਵਰਗੀਆਂ ਸੰਵਿਧਾਨਿਕ ਸੰਸਥਾਵਾਂ ‘ਚ ਕੰਮਕਾਜ ‘ਤੇ ਸਰਕਾਰ ਦੀ ਦਖਲਅੰਦਾਜ਼ੀ।
– ਰਾਸ਼ਟਰੀ ਏਕਤਾ, ਅਖੰਡਤਾ, ਭਾਈਚਾਰਾ, ਸਮਾਜਿਕ ਸਦਭਾਵਨਾ, ਆਪਸੀ ਸਦਭਵਨਾ ਨੂੰ ਖਤਰਾ, ਪੂਰੇ ਦੇਸ਼ ‘ਚ ਸੁਰਖਿਆ ਅਤੇ ਡਰ ਦਾ ਮਾਹੌਲ।
– ਹਾਲ ‘ਚ ਹੋਏ ਉਨਾਵ, ਕਠੂਆ, ਸੂਰਤ, ਆਸਾਰਾਮ ਅਤੇ ਗਾਜੀਪੁਰ ਵਰਗੀਆਂ ਰੇਪ ਘਟਨਾਵਾਂ ਨਾਲ ਦੇਸ਼ ‘ਚ ਦਹਿਸ਼ਤ, ਕਾਨੂੰਨ ਵਿਵਸਥਾ ਦੀ ਬਦਹਾਲੀ।
– ਦਲਿਤਾਂ ਦੇ ਖਿਲਾਫ ਵਧ ਰਹੇ ਹਿੰਸਾ ਅਤੇ ਅਤਿਆਚਾਰ ਦੇ ਮਾਮਲੇ, ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਦਲਿਤ ਸੁਰਖਿਆ ਕਾਨੂੰਨ ਕਮਜ਼ੋਰ ਕਰਨ ਦੀ ਸਾਜਿਸ਼ ਰਚੀ।
– 100 ਦਿਨ ‘ਚ ਕਾਲਾ ਧਨ ਵਾਪਸ ਲੈਣ ਅਤੇ ਹਰ ਭਾਰਤੀ ਦੇ ਖਾਤੇ ‘ਚ 15 ਲਖ ਜਮਾ ਕਰਵਾਉਣ ਦਾ ਝੂਠਾ ਜੁਮਲਾ। ਕਾਂਗਰਸ ਨੇ ਮੋਦੀ ‘ਤੇ ਪੁਰਾਣੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ।
– ਪਿਛਲੇ 4 ਸਾਲ ‘ਚ ਅਤਵਾਦੀ ਘਟਨਾਵਾਂ ਅਤੇ ਸੈਨਿਕਾਂ ਦੀ ਸ਼ਹਾਦਤ ‘ਚ ਵਾਧਾ, ਹਾਲ ‘ਚ ਜੰਮੂ-ਕਸ਼ਮੀਰ ‘ਚ ਮੁਠਭੇੜ ਅਤੇ ਘੁਸਪੈਠ ਦੇ ਮਾਮਲੇ ਵਧੇ ਹਨ।
– ਮੋਦੀ ਸਰਕਾਰ ‘ਚ ਮਹਿੰਗਾਈ ਵਧੀ ਹੈ। ਇਕ ਡਾਲਰ ਦੀ ਕੀਮਤ 67 ਰੁਪਏ ਤਕ ਪਹੁੰਚੀ ਹੈ,
ਜਨ ਅਕਰੋਸ਼ ਰੈਲੀ ਨੂੰ ਲੈ ਕੇ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਰਨਾਟਕ ਤੋਂ ਭਾਜਪਾ ਦਾ ਸਫਾਇਆ ਕਰਨ ਦਾ ਸਪਸ਼ਟ ਜਿਕਰ ਕੀਤਾ। ਉਨ੍ਹਾਂ ਨੇ ਕਿਹਾ, ‘‘ਰੈਲੀ ਰਾਜਸਥਾਨ, ਮਧ ਪ੍ਰਦੇਸ਼, ਛਤੀਸਗੜ੍ਹ, ਮਿਜ਼ੋਰਮ ਅਤੇ ਕਈ ਹੋਰ ਰਾਜਾਂ ਦੇ ਅਗਲੀਆਂ ਚੋਣਾਂ ‘ਚ ਕਾਂਗਰਸ ਲਈ ਇਕ ਨਿਰਣਾਇਕ ਜਿਤ ਸੁਨਿਸ਼ਚਿਤ ਕਰੇਗੀ। ਇਸ ਦੀ ਸਮੂਹਿਕਤਾ 2019 ‘ਚ ਮੋਦੀ ਸਰਕਾਰ ਦੇ ਖਾਤਮੇ ਨਾਲ ਹੋਵੇਗੀ।‘‘

Send this to a friend