ਸ਼ਾਹਕੋਟ ਉਪ ਚੋਣ ਨੂੰ ਸੁਚੱਜੇ ਤੇ ਆਜ਼ਾਦ ਢੰਗ ਨਾਲ ਕਰਾਉਣ ਲਈ ਡੀ.ਸੀ. ਵਲੋਂ ਨੋਡਲ ਅਫ਼ਸਰ ਨਿਯੁਕਤ

ਜ¦ਧਰ/ਸ਼ਾਹਕੋਟ, 28 ਅਪ੍ਰੈਲ (ਸੁਰਿੰਦਰ ਸਿੰਘ ਖਾਲਸਾ)-ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਵਿਖੇ ਹੋ ਰਹੀ ਉਪ ਚੋਣ ਦੇ ਮੱਧੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਦੀਆਂ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਇਨ੍ਹਾਂ ਕਮੇਟੀਆਂ ਦੇ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਭੁਪਿੰਦਰਪਾਲ ਸਿੰਘ ਮਨੁੱਖੀ ਸਰੋਤਾਂ ਦੇ ਪ੍ਰਬੰਧਾਂ, ਟ੍ਰੇਨਿੰਗ ਦੇ ਪ੍ਰਬੰਧਾਂ ਦੇ ਸਾਜੋ ਸਮਾਨ ਦੇ ਪ੍ਰਬੰਧਾਂ ਲਈ ਨੋਡਲ ਅਫ਼ਸਰ ਲਗਾਏ ਗਏ ਹਨ। ਜਦਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਈ.ਵੀ.ਐਮ ਦੇ ਪ੍ਰਬੰਧਾਂ, ਖਰਚੇ ਦੇ ਪ੍ਰਬੰਧਾਂ, ਅਮਨ ਕਾਨੂੰਨ ਜ਼ਿਲ੍ਹੇ ਦੇ ਸੁਰੱਖਿਆ ਪਲਾਨ, ਸਵੀਪ, ਅਰਧ ਸੈਨਿਕ ਬਲਾ ਦੀ ਤਾਇਨਾਤੀ ਦੇ ਨੋਡਲ ਅਫ਼ਸਰ ਹੋਣਗੇ। ਇਸੇ ਤਰ੍ਹਾਂ ਸੈਕਟਰੀ ਆਰ.ਟੀ.ਏ ਵਰਿੰਦਰਪਾਲ ਸਿੰਘ ਬਾਜਵਾ ਟਰਾਂਸਪੋਰਟ ਦੇ ਪ੍ਰਬੰਧਾਂ ਦੇ ਨੋਡਲ ਅਫ਼ਸਰ ਹੋਣਗੇ। ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸੰਜੀਵ ਸ਼ਰਮਾ ਚੋਣ ਜਾਬਤੇ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਵਾਉਣ ਲਈ ਨੋਡਲ ਅਫ਼ਸਰ ਹੋਣਗੇ। ਇਸੇ ਤਰ੍ਹਾਂ ਡੀ.ਐਫ.ਸੀ ਟੀ.ਐਸ ਚੋਪੜਾ ਅਬਜ਼ਰਵਰਾਂ ਦੇ ਨਾਲ ਨੋਡਲ ਅਫ਼ਸਰ ਹੋਣਗੇ, ਜਦਿਕ ਸਹਾਇਕ ਲੇਬਰ ਕਮਿਸ਼ਨਰ ਜ¦ਧਰ 1 ਸੁਖਜਿੰਦਰ ਸਿੰਘ ਬੈਲਟ ਪੇਪਰ ਅਤੇ ਡੰਮੀ ਬੈਲਟ ਲਈ ਨੋਡਲ ਅਫ਼ਸਰ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਨਵਿੰਦਰ ਸਿੰਘ ਮੀਡੀਆ ਲਈ ਨੋਡਲ ਅਫ਼ਸਰ ਹੋਣਗੇ ਅਤੇ ਐਨ.ਆਈ.ਸੀ ਤੇ ਤਕਨੀਕੀ ਡਾਇਰਕੈਟਰ ਅਮੋਲਕ ਸਿੰਘ ਕਲਸੀ ਕੰਪਿਉਟਰੀਕਰਨ ਅਤੇ ਐਸ.ਐਮ.ਐਸ ਦੀ ਨਜ਼ਰਸਾਨੀ ਲਈ ਨੋਡਲ ਅਫ਼ਸਰ ਹੋਣਗੇ। ਸਹਾਇਕ ਕਮਿਸ਼ਨਰ ਸ਼ਕੈਤਾਂ ਦੀਪਕ ਭਾਟੀਆਂ ਹੈਲਪ ਲਾਈਨ ਅਤੇ ਸ਼ਿਕਾਇਤ ਨਿਵਾਰਨ ਲਈ ਬਣਨ ਵਾਲੇ ਕਾਲ ਸੈਂਟਰ ਦੇ ਨੋਡਲ ਅਫ਼ਸਰ ਹੋਣਗੇ ਤੇ ਜ¦ਧਰ ਡਵੀਜ਼ਨ ਦੇ ਡੀ.ਈ.ਟੀ.ਸੀ ਜਸਪਿੰਦਰ ਸਿੰਘ ਐਕਸਾਈਜ਼ ਲਈ ਨੋਡਲ ਅਫ਼ਸਰ ਹੋਣਗੇ। ਸਹਾਇਕ ਕਮਿਸ਼ਨਰ ਜਨਰਲ ਡਾ.ਬਲਜਿੰਦਰ ਸਿੰਘ ਢਿੱਲੋਂ ਪੁਲਿਸ, ਐਕਸਾਈਜ਼ ਤੇ ਖਰਚਾ ਸੈੱਲਾਂ ਤੋਂ ਰੋਜਾਨਾਂ ਰਿਪੋਰਟਾਂ ਇਕੱਠੀਆਂ ਕਰਨ ਅਤੇ ਨਜ਼ਰਸਾਨੀ ਕਰਨ ਦੇ ਨਾਲ-ਨਾਲ ਇਸ ਨੂੰ ਮੁੱਖ ਚੋਣ ਅਫ਼ਸਰ ਨੂੰ ਭੇਜਣ ਲਈ ਨੋਡਲ ਅਫ਼ਸਰ ਹੋਣਗੇ। ਸਕੱਤਰ ਆਰ.ਟੀ.ਏ ਵਰਿੰਦਰਪਾਲ ਸਿੰਘ ਬਾਜਵਾ ਚੋਣ ਡਿਊਟੀ ਦੌਰਾਨ ਸਟਾਫ਼ ਨੂੰ ਬੈਲਟ ਪੇਪਰ ਦੇਣ ਅਤੇ ਡਰਾਈਵਰਾਂ ਦੇ ਪ੍ਰਬੰਧ ਲਈ ਨੋਡਲ ਅਫ਼ਸਰ ਹੋਣਗੇ। ਚੋਣ ਲਈ ਸਿੰਗਲ ਵਿੰਡੋ ਪ੍ਰਵਾਨਗੀ ਸੈੱਲ ਬਣਾਉਣ ਦੇ ਨਾਲ-ਨਾਲ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਬਣਾਉਣ ਲੲਂ ਉਪ ਮੰਡਲ ਮੈਜਿਸਟਰੇਟ ਦਰਬਾਰਾ ਸਿੰਘ ਨੋਡਲ ਅਫ਼ਸਰ ਹੋਣਗੇ ਤੇ ਮਾਈਕਰੋ ਅਬਜ਼ਰਵਰਾਂ ਦੀ ਟ੍ਰੇਨਿੰਗ ਲਈ ਰੂਡ ਸੈੱਟ ਦੇ ਡਾਇਰੈਕਟਰ ਜਗਦੀਸ਼ ਕੁਮਾਰ ਨੋਡਲ ਅਫ਼ਸਰ ਹੋਣਗੇ ਤੇ ਡੀ.ਐਫ.ਐਸ.ਈ ਟੀ.ਐਸ ਚੋਪੜਾ ਚੋਣ ਦੌਰਾਨ ਵੱਖ ਵੱਖ ਸਮੱਗਰੀਆਂ ਦੇ ਭਾਅ ਨਿਰਧਾਰਿਤ ਕਰਨ ਲਈ ਨੋਡਲ ਅਫ਼ਸਰ ਹੋਣਗੇ। ਇਨ੍ਹਾਂ ਨੋਡਲ ਅਫਸਰਾਂ ਦੀ ਸਹਾਇਤਾ ਲਈ ਕਈ ਸਹਾਇਕ ਨੋਡਲ ਅਫ਼ਸਰ ਵੀ ਲਗਾਏ ਗਏ ਹਨ।

Send this to a friend