ਜਲਾਲਾਬਾਦ, 28 ਅਪ੍ਰੈਲ (ਸੰਦੀਪ ਮਹੰਤ, ਲਵਿਸ਼ ਕਾਲੜਾ)- ਪੰਜਾਬ ਦੇ ਖੇਡ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲਾਲਾਬਾਦ ਦੌਰੇ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਉਥੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੀਤੀ ਬਣਾਈ ਜਾਵੇਗੀ ਅਤੇ ਇਸ ਦੀ ਪਹਿਲੀ ਕੜੀ ਵਜੋਂ ਪਟਿਆਲਾ ’ਚ ਕਰੀਬ 250 ਏਕੜ ਜਮੀਨ ਵਿੱਚ ਸਪੋਰਟਸ ਯੂਨੀਵਰਸਿਟੀ ਖੋਲੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬਾਬਾ ਮੇਹਰਬਾਨ ਸਿੰਘ, ਟਿੱਕਾ ਗੁਰਪ੍ਰਤਾਪ ਸਿੰਘ, ਇੰਦਰਜੀਤ ਸਿੰਘ ਮਦਾਨ, ਹੰਸ ਰਾਜ ਜੋਸਨ, ਮਲਕੀਤ ਸਿੰਘ ਹੀਰਾ, ਪ੍ਰਿਥਵੀ ਰਾਮ ਦੂਮੜਾ, ਜਸਨੀਕ ਸਿੰਘ ਰਾਜਾ, ਡਾ. ਬੀਡੀ ਕਾਲੜਾ, ਐਸਐਸ.ਪੀ ਡਾ. ਕੇਤਨ ਬਲੀ ਰਾਮ ਪਾਟਿਲ, ਐਸਪੀਐਚ ਮੁਖਤਿਆਰ ਸਿੰਘ, ਏਡੀਸੀ ਬਲਬੀਰ ਰਾਜ, ਐਸਡੀਐਮ ਪਿਰਥੀ ਸਿੰਘ, ਡੀਐਸਪੀ ਅਮਰਜੀਤਸਿੰਘ, ਤਹਿਸੀਲਦਾਰ ਸੁਸ਼ੀਲ ਸ਼ਰਮਾ, ਨਾਇਬ ਤਹਿਸੀਲਦਾਰ ਵਿਕ੍ਰਮ ਗੁੰਬਰ, ਰਾਜ ਬਖਸ਼ ਕੰਬੋਜ, ਕੁਲਵੰਤ ਸਿੰਘ ਮੋਹਕਮ ਅਰਾਈਆਂ, ਬੀਐਸ ਭੁੱਲਰ ਸਿਆਸੀ ਸਲਾਹਕਾਰ, ਬਲਰਾਮ ਧਵਨ, ਢੋਲਾ ਧਵਨ, ਪਿੱਪਲ ਸਿੰਘ, ਜਰਨੈਲ ਮੁਖੀਜਾ ਅਤੇ ਹੋਰ ਹਾਜਰ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਬਾਅਦ ਵਿੱਚ ਆਮ ਲੋਕਾਂ ਨੂੰ ਕਰਦੇ ਹੋਏ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਮੀਡੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਇਸ ਦੇ ਲਈ ਪ੍ਰਾਇਮਰੀ ਪੱਧਰ ਤੇ ਵੱਖ-ਵੱਖ ਖੇਡਾਂ ਵਿੱਚ ਹੁਨਰਮੰਦ ਬੱਚਿਆਂ ਨੂੰ ਪਰਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਖੇਡਾਂ ਸੰਬੰਧੀ ਜੋ ਵੀ ਸਹੂਲਤਾਂ ਦੀ ਲੋੜ ਹੋਵੇਗੀ ਮੁਹੱਈਆਂ ਕਰਵਾਈਆਂ ਜਾਣਗੀਆਂ ਤਾਂ ਕਿ ਬੱਚੇ ਸਟੇਟ, ਕੌਮੀ ਅਤੇ ਅੰਤਰਾਸ਼ਟਰੀ ਪੱਧਰ ਤੇ ਆਪਣਾ ਨਾਮ ਕਮਾ ਸਕਣ। ਉਨ੍ਹਾਂ ਕਿਹਾ ਕਿ ਸੀਮਾਪੱਟੀ ਤੇ ਬੇਰੁਜਗਾਰੀ ਦੀ ਸਮੱਸਿਆ ਨੂੰ ਦੇਖਦਿਆਂ ਹੋਇਆ ਇਥੇ ਮੀਡੀਅਮ ਪੱਧਰ ਤੇ ਇੰਡਸਟ੍ਰੀਜ਼ ਲਗਾਉਣ ਲਈ ਅੰਬਾਨੀ ਗਰੁੱਪ ਨਾਲ ਗੱਲਬਾਤ ਕੀਤੀ ਜਾਵੇਗੀ ਤਾਂਕਿ ਇੰਡਸਟ੍ਰੀਜ ਲਿਆ ਇਥੇ ਰੁਜਗਾਰ ਦਾ ਸਾਧਨ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਕਾਫੀ ਕਦਮ ਚੁੱਕ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਸੂਬੇ ਵਿੱਚ ਨਸ਼ਿਆਂ ਤੇ ਕਾਫੀ ਲਗਾਮ ਲੱਗੀ ਹੈ। ਰਾਣਾ ਸੋਢੀ ਨੇ ਕਿਹਾ ਕਿ ਜਲਾਲਾਬਾਦ ਵਿੱਚ ਕਾਂਗਰਸ ਨੂੰ ਇੱਕਜੁੱਟਤਾ ਦਾ ਪਾਠ ਪੜ੍ਹਾਇਆ ਜਾਵੇਗਾ ਤਾਂਕਿ ਹਲਕੇ ਵਿੱਚ ਕਾਂਗਰਸ ਨੂੁੰ ਮਜਬੂਤ ਕੀਤਾ ਜਾ ਸਕੇ।