ਪੁਲਿਸ ਨੇ ਬੱਲੀਆਂ ਖਿਲਾਰਣ ਵਾਲੇ ਨੂੰ ਹਿਰਾਸਤ ਵਿਚ ਲਿਆ
ਤਪਾ ਮੰਡੀ, 28 ਅਪ੍ਰੈਲ (ਰੋਹਿਤ ਸਿੰਗਲਾ)- ਨੇੜਲੇ ਪਿੰਡ ਪੱਖੋ ਕਲਾਂ ਵਿਖੇ ਮਾਨਸਾ ਬਰਨਾਲਾ ਰੋਡ ’ਤੇ ਸੜਕ ਦੇ ਸੁੱਟੀਆ ਅਥਾਹ ਕਣਕ ਦੀ ਬੱਲੀਆਂ ਕਾਰਨ ਕਾਰ ਅਤੇ ਬਲੈਰੋ ਦੀ ਆਪਸੀ ਸਿੱਧੀ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਦੋਵੇ ਵਾਹਨਾਂ ਦੇ ਚੀਥੜੇ ਉਡ ਗਏ। ਦੋਵੇ ਵਾਹਨ ਚਾਲਕ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਜੇਰੇ ਇਲਾਜ ਹਨ ਜਦਕਿ ਕਣਕ ਦੀਆ ਬੱਲੀਆ ਸੜਕ ਉਪਰ ਖਿਲਾਰਣ ਵਾਲੇ ਕਿਸਾਨ ਖਿਲਾਫ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਹੈ। ਜਿਸ ਦੇ ਟਰੈਕਟਰ ਨੂੰ ਰੂੜੇਕੇ ਕਲਾਂ ਪੁਲਿਸ ਨੇ ਅਪਣੇ ਕਬਜੇ ਵਿਚ ਲੈ ਲਿਆ ਹੈ। ਤਪਾ ਹਸਪਤਾਲ ਅੰਦਰ ਜੇਰੇ ਇਲਾਜ ਕਾਰ ਚਾਲਕ ਪ੍ਰੀਤਇੰਦਰ ਸਿੰਘ ਪੁੱਤਰ ਬੇਅੰਤ ਸਿੰਘ ਤਪਾ ਨੇ ਦੱਸਿਆਂ ਕਿ ਉਨ•ਾਂ ਬੇਟਾ ਪ੍ਰੀਤਇੰਦਰ ਸਿੰਘ ਮਾਂਗਟ ਮਾਨਸਾ ਵੱਲ ਤੋ ਆ ਰਿਹਾ ਸੀ ਜਦ ਪੱਖੋ ਕਲਾਂ ਕੋਲ ਸੜਕ ਉਪਰ ਡਿੱਗੀਆ ਅਥਾਹ ਕਈ ਮੀਟਰ ਤੱਕ ਕੁਇੰਟਲਾਂ ਦੇ ਹਿਸਾਬ ਨਾਲ ਕਣਕ ਦੀਆ ਬੱਲੀਆ ਵਿਚ ਕਾਰ ਵੜ ਗਈ ਤਦ ਕਾਰ ਅਪਣਾ ਸੰਤੁਲਣ ਗੁਆ ਬੈਠੀ ਅਤੇ ਸਾਹਮਣਿਓ ਆ ਰਹੀ ਬਲੈਰੋ ਪਿੱਕਅਪ ਅਤੇ ਕਾਰ ਦੀ ਆਪਿਸੀ ਸਿੱਧੀ ਟੱਕਰ ਹੋ ਗਈ। ਪੀੜਿਤ ਪਿਤਾ ਬੇਅੰਤ ਸਿੰਘ ਮਾਂਗਟ ਲੇਖਾਕਾਰ ਮਾਰਕੀਟ ਕਮੇਟੀ ਨੇ ਭਰੇ ਮਨ ਨਾਲ ਦੱਸਿਆਂ ਕਿ ਕਾਰ ਅਤੇ ਪਿਕਅੱਪ ਦੀ ਹਾਲਤ ਵੇਖ ਕੇ ਇਕ ਵਾਰ ਜਹਾਨ ਖਤਮ ਹੁੰਦਾ ਨਜਰ ਆਇਆ। ਉਧਰ ਪ੍ਰੀਤਇੰਦਰ ਸਿੰਘ ਦੇ ਸਿਰ ਅਤੇ ਦੋਵੇ ਲੱਤਾਂ ਉਪਰ ਸੱਟਾਂ ਲੱਗੀਆ ਹੋਈਆ ਹਨ ਜਦਕਿ ਪਿਕਅੱਪ ਚਾਲਕ ਦੇ ਵੀ ਕਾਫੀ ਸੱਟਾਂ ਹਨ। ਮਾਮਲੇ ਸਬੰਧੀ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਕਿ ਟਰੈਕਟਰ ਚਾਲਕ ਦਾ ਕਹਿਣਾ ਹੈ ਕਿ ਉਸ ਦੀ ਟਰਾਲੀ ਦਾ ਡਾਲਾ ਖੁੱਲਣ ਕਾਰਨ ਉਕਤ ਜਿਣਸ ਸੜਕ ਉਪਰ ਖਿਲਰੀ ਹੈ। ਜਿਸ ਕਾਰਨ ਉਹ ਬੇਕਸੂਰ ਹੈ।
ਹਾਦਸੇ ਕਾਰਨ ਡਰੇ ਕਿਸਾਨ ਨੇ ਬੱਲੀਆ ਇਕਠੀਆ ਕਰਨੀਆ ਸ਼ੁਰੂ ਕੀਤੀਆ- ਉਧਰ ਮਾਮਲੇ ਸਬੰਧੀ ਦੁਰਘਟਨਾ ਤੋ ਐਨ ਬਾਅਦ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡੀਓ ਵਿਚ ਉਕਤ ਜਿਣਸ ਨੂੰ ਬੜੀ ਤੇਜੀ ਨਾਲ ਖਿਲਾਰਣ ਵਾਲੇ ਕਿਸਾਨ ਦੇ ਹਮਾਇਤੀਆਂ ਵੱਲੋ ਇਕਠਾ ਕੀਤਾ ਜਾ ਰਿਹਾ ਹੈ ਤਾਂ ਜੋ ਉਕਤ ਮਾਮਲੇ ਦੇ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕੇ।