ਭਵਿੱਖ ’ਚ ਬੇਟਿਆਂ ਨੂੰ ਪੈ ਸਕਦੀ ਹੈ ਰਾਖਵੇਂਕਰਨ ਦੀ ਲੋੜ : ਸ੍ਰੀ ਕੋਵਿੰਦ

ਸਾਗਰ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰ ਖੇਤਰ ’ਚ ਲੜਕੀਆਂ ਦੀ ਤਰਕੀ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਵਿਖ ‘ਚ ਕਿਤੇ ਅਜਿਹਾ ਨਾ ਹੋਵੇ ਕਿ ਬੇਟਿਆਂ ਨੂੰ ਰਾਖਵੇਂਕਰਨ ਦੀ ਲੋੜ ਪੈ ਜਾਵੇ।ਸ਼੍ਰੀ ਕੋਵਿੰਦ ਨੇ ਮਧ ਪ੍ਰਦੇਸ਼ ਦੇ ਸਾਗਰ ਦੇ ਡਾ. ਹਰਿਸਿੰਗ ਗੌਰ ਕੇਂਦਰੀ ਯੂਨੀਵਰਸਿਟੀ ਦੇ 27ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਹ ਗਲ ਕਹੀ।ਉਨ੍ਹਾਂ ਨੇ ਸਮਾਰੋਹ ’ਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੰਚ ਤੋਂ 11 ਮੈਡਲ ਦਿੱਤੇ ਜਾ ਰਹੇ ਹਨ, ਉਨ੍ਹਾਂ ’ਚੋਂ 10 ਬੇਟੀਆਂ ਨੂੰ ਮਿਲੇ ਹਨ। ਕੁਲ 53 ’ਚੋਂ 32 ਮੈਡਲ ਬੇਟੀਆਂ ਨੂੰ ਦਿਤੇ ਗਏ ਹਨ।ਇਸ ਤੋਂ ਜ਼ਾਹਰ ਹੁੰਦਾ ਹੈ ਕਿ ਬੇਟੀਆਂ ਦੀ ਹਕੂਮਤ ਵਧ ਰਹੀ ਹੈ।ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਟੀਆਂ ਦੀ ਵਧਦੀ ਹਕੂਮਤ ਨੂੰ ਸਮਾਜਿਕ ਤਬਦੀਲੀ ਦੇ ਰੂਪ ‘ਚ ਦੇਖਦੇ ਹਨ।

Send this to a friend