ਬੀਜਿੰਗ- ਭਾਰਤੀ ਵਿਦੇਸ਼ ਸਕਤਰ ਵਿਜੈ ਗੋਖਲੇ ਨੇ ਕਿਹਾ ਕਿ ਦੋਵੇਂ ਦੇਸ਼ ਸਰਹਦ ’ਤੇ ਸ਼ਾਂਤੀ ਚਾਹੁੰਦੇ ਹਨ ਅਤੇ ਉਹ ਜਲਦੀ ਹੀ ਮਿਲ ਕੇ ਵਿਵਾਦ ਅਤੇ ਵਿਰੋਧ ਵਾਲੇ ਮੁਦਿਆਂ ਦਾ ਹਲ ਕਢਣਗੇ। ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਦੇਸ਼ ਸਰਹਦ ’ਤੇ ਸ਼ਾਂਤੀ ਲਈ ਵਚਨਬਧ ਹਨ ਅਤੇ ਉਹ ਸ਼ਾਂਤੀਪੂਰਣ ਰਿਸ਼ਤਿਆਂ ’ਤੇ ਜ਼ੋਰ ਦੇਣਗੇ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਕਾਰੋਬਾਰ ਵਧਣ ਦੇ ਰਸਤੇ ਵੀ ਬਣਨਗੇ।ਵਿਦੇਸ਼ ਸਕਤਰ ਮੁਤਾਬਕ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਵਪਾਰ ਅਤੇ ਸੈਲਾਨੀਆਂ ਦੇ ਵਿਸ਼ੇ ‘ਤੇ ਗਲਬਾਤ ਹੋਈ।