ਹਰਿਆਣਾ ਵਿਚ ਹੁਣ ਤਕ ਸੂਬੇ ਵਿਚ ਕੁੱਲ 1.39 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ

ਚੰਡੀਗੜ – ਹਰਿਆਣਾ’ ਰਾਜ ਸਹਿਕਾਰੀ ਸਪਲਾਈ ਅਤੇ ਵੰਡ ਫ਼ੈਡਰੇਸ਼ਨ ਵੱਲੋਂ ਸਰੋਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਸੂਬੇ ਵਿਚ ਕੁੱਲ 1.39 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਫ਼ੈਡਰੇਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਭਿਵਾਨੀ ਵਿਚ 30,648.24 ਮੀਟ੍ਰਿਕ ਟਨ, ਮਹੇਂਦਰਗੜ ਵਿਚ 20,395.65 ਮੀਟ੍ਰਿਕ ਟਨ, ਰਿਵਾੜੀ ਵਿਚ 16,448.30 ਮੀਟ੍ਰਿਕ ਟਨ, ਹਿਸਾਰ ਵਿਚ 16,301²40 ਮੀਟ੍ਰਿਕ ਟਨ, ਸਿਰਸਾ ਵਿਚ 12,790.20 ਮੀਟ੍ਰਿਕ ਟਨ, ਝੱਜਰ ਵਿਚ 12,578.10 ਮੀਟ੍ਰਿਕ ਟਨ, ਰੋਹਤਕ ਵਿਚ 9993.60 ਮੀਟ੍ਰਿਕ ਟਨ, ਗੁਰੂਗ੍ਰਾਮ ਵਿਚ 8964.99 ਮੀਟ੍ਰਿਕ ਟਨ, ਚਰਖੀ ਦਾਦਰੀ ਵਿਚ 5890.42 ਮੀਟ੍ਰਿਕ ਟਨ, ਫ਼ਤਿਹਾਬਾਦ ਵਿਚ 3578.30 ਮੀਟ੍ਰਿਕ ਟਨ, ਜੀਂਦ ਵਿਚ 977.30 ਮੀਟ੍ਰਿਕ ਟਨ, ਨੁੰਹ ਵਿਚ 896.80 ਮੀਟ੍ਰਿਕ ਟਨ ਅਤੇ ਕਰਨਾਲ ਵਿਚ 126.85 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਹੈ। ਉਨਾ ਨੇ ਦਸਿਆ ਕਿ ਹੁਣ ਤਕ ਕੁੱਲ ਸੂਬੇ ਦੇ 72,708 ਕਿਸਾਨਾਂ ਨੂੰ ਸਰੋਂ ਦੀ ਵਿਕਰੀ ਤੋਂ ਮੁਨਾਫ਼ਾ ਹੋਇਆ ਹੈ।

Send this to a friend