ਸੁਖਬੀਰ ਸਿੰਘ ਬਾਦਲ ਵੱਲੋਂ ਰਾਜੂ ਖੰਨਾ ਨੂੰ ਯੂਥ ਦਲ ਦਾ ਪ੍ਰਧਾਨ ਬਣਾਉਣ ਦਾ ਫੈਸਲਾ

ਚੰਡੀਗੜ੍ਹ, 25 ਅਪਰੈਲ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ ਸੋਚ ਵਿਚਾਰ ਅਤੇ ਪੰਜਾਬ ਭਰ ਦੇ ਨੌਜਵਾਨਾਂ ‘ਤੇ ਮੋਟੀ ਜਿਹੀ ਨਜ਼ਰ ਮਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਕਮਾਨ ਅਮਲੋਹ ਤੋਂ ਚੋਣ ਲੜ ਚੁਕੇ ਰਾਜੂ ਖੰਨਾ ਨੂੰ ਸੌਂਪਣ ਦੀ ਹਰੀ ਝੰਡੀ ਦੇ ਦਿਤੀ ਹੈ।ਇਸ ਸਬੰਧੀ ਸਾਬੋ ਕੀ ਤਲਵੰਡੀ ਵਿਚ ਵਿਸਾਖੀ ਮੌਕੇ ਦਸਤਾਰ ਸਜਾਓ ਮੁਹਿੰਮ ਵਿਚ ਰਾਜੂ ਖੰਨਾ ਦਾ ਵਡਾ ਰੋਲ ਮੰਨਿਆ ਜਾ ਰਿਹਾ ਹੈ।ਗੌਰਤਲਬ ਹੈ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇਜ਼ ਤਰਾਰ ਅਤੇ ਸੂਝਵਾਨ ਨੇਤਾ ਹੋਣ ਦੇ ਨਾਲ ਸਰਕਾਰ ਨਾਲ ਸਿਆਸੀ ਆਢਾ ਲੈਣ ਦੀ ਵੀ ਸਮਰਥਾ ਰਖਦੇ ਹਨ।

Send this to a friend