ਸਰਦੂਲਗੜ੍ਹ ਦੇ ਬੇਅੰਤ ਨਗਰ ਵਿੱਚ ਪਾਣੀ ਦੀ ਕਿੱਲਤ

ਸਰਦੂਲਗੜ੍ਹ, 24 ਅਪ੍ਰੈਲ (ਵਿਪਨ ਗੋਇਲ)- ਪਿਛਲੇ ਕਈ ਦਿਨਾਂ ਤੋਂ ਸਰਦੂਲਗੜ੍ਹ ਸ਼ਹਿਰ ਦੇ ਬੇਅੰਤ ਨਗਰ ਦੇ ਵਾਰਡ ਨੰਬਰ 3 ਵਿੱਚ ਪੀਣ ਵਾਲਾ ਪਾਣੀ ਨਹੀ ਆ ਰਿਹਾ ਹੈ ਜਿਸ ਕਾਰਨ ਬੇਅੰਤ ਨਗਰ ਦੇ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪਰਿਆਸ ਕਲੱਬ ਸਰਦੂਲਗੜ੍ਹ ਵੱਲੋ ਪਾਣੀ ਦੀ ਟੈਂਕੀ ਨਾਲ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ ਕਲੱਬ ਦੇ ਪ੍ਰਧਾਨ ਗੁਰਲਾਲ ਸੋਨੀ ਨੇ ਕਿਹਾ ਕਿ ਕਲੱਬ ਵੱਲੋ ਬੇਅੰਤ ਨਗਰ ਵਾਸੀਆਂ ਨੂੰ ਆ ਰਹੀ ਮੁਸ਼ਕਲ ਨੂੰ ਦੇਖਦੇ ਹੋਏ ਇਹ ਪਾਣੀ ਦੀ ਸੇਵਾ ਫਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਅੰਤ ਨਗਰ ਏਰੀਏ ਦਾ ਪਾਣੀ ਬਲਰਾਜ ਕਾਲਜ਼ ਕੋਲ ਬਣੇ ਵਾਟਰ ਵਰਕਸ ਵਿੱਚੋ ਆਉਦਾ ਜੋ ਕਿ ਨਹਿਰੀ ਪਾਣੀ ਨਾਲ ਚੱਲਦਾ ਹੈ ਨਹਿਰ ‘ਚ ਬੰਦੀ ਕਾਰਨ ਵਾਟਰ ਵਰਕਸ ਦਾ ਪਾਣੀ ਸੰਭਾਲ ਕੈਂਟਰ ਸੁੱਕ ਗਿਆ ਹੈ ਇਸ ਲਈ ਕਲੱਬ ਵੱਲੋ ਬੇਅੰਤ ਨਗਰ ਦੇ ਵਾਸੀਆ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਹੀ ਖੈਰਾਂ,ਕਰੰਡੀ ਆਦਿ ਪਿੰਡਾਂ ਦੇ ਵਾਟਰ ਵਰਕਸ ਵਿੱਚ ਵੀ ਨਹਿਰ ‘ਚ ਬੰਦੀ ਦੇ ਕਾਰਨ ਪਾਣੀ ਦੀ ਕਮੀ ਆ ਰਹੀ ਹੈ। ਇਸ ਮੋਕੇ ਉਨਾਂ ਨਾਲ ਅਮਨਦੀਪ ਸਿੰਘ ਅਤੇ ਨੈਬ ਸਿੰਘ ਹਾਜ਼ਰ ਸਨ।

Send this to a friend