ਕੈਪਟਨ ਵੱਲੋਂ ਚਹੇਤੇ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੇਣ ’ਤੇ ਬਹੁਤੇ ਕਾਂਗਰਸੀ ਆਗੂ ਬਗਾਵਤ ਦੇ ਰੌਅ ’ਚ

ਪਟਿਆਲਾ, 24 ਅਪ੍ਰੈਲ (ਪ੍ਰੇਮ ਵਧਵਾ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਮੰਤਰੀ ਮੰਡਲ ਵਿਚੱ ਵਾਧਾ ਕਰਦੇ ਹੋਏ ਆਪਣੇ ਚਹੇਤੇ ਰਾਣਾ ਗੁਰਮੀਤ ਸਿੰਘ ਸੋਢੀ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆਂ, ਵਿਜੇਇੰਦਰ ਸਿੰਘ ਸਿੰਗਲਾ,ਓਪੀ ਸੋਨਂੀ, ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸੂ ਨੂੰ ਸ਼ਾਮਿਲ ਕੀਤਾ ਗਿਆ ਹੈ ਕੈਪਟਨ ਦੇ ਇਸ ਫੈਸਲੇ ਤੋ ਬਾਅਦ ਕੋਠੇ ਦੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਅਸਤੀਫਾ ਦੇ ਦਿਤਾ ਹੈ ਗਿਲਜੀਆ ਦਾ ਕਹਿਣਾ ਹੈ ਕਿ ਇਹਨਾਂ ਸ਼ਾਮਲ ਕੀਤੇ ਆਗੂਆਂ ਵਿੱਚ ਕੋਈ ਵੀ ਓਬੀਸੀ ਕੋਟੇ ਦਾ ਵਿਧਾਇਕ ਨਹੀ ਲਿਆ ਗਿਆ ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਦੇ ਵੀ ਪਰ ਕੱਟ ਦਿੱਤੇ ਗਏ ਹਨ ਪਿਛਲੇ ਦਿਨੀ ਮੀਡੀਆਂ ਅਤੇ ਕਾਂਗਰਸੀ ਆਗੂਆਂ ਵਿਚ ਇਹ ਅਫਵਾਹਾਂ ਚੱਲਦੀਆਂ ਰਹੀਆਂ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਵਿੱਚ ਜਰੂਰ ਲਿਆ ਜਾਵੇਗਾ ਇਸੇ ਤਹਿਤ ਹੀ ਰਾਜ ਕੁਮਾਰ ਵੇਰਕਾ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਕੰਮ ਵੀ ਕੀਤਾ ਗਿਆ ਅਤੇ ਹਰਦਿਆਲ ਸਿੰਘ ਕਬੋਜ ਐਮ. ਐਲ. ਏ. ਰਾਜਪੂਰਾ ਅਤੇ ਘਨੌਰ ਦੇ ਐਮ. ਅਲੈ. ਏ. ਮਦਨਲਾਲ ਜਲਾਲਪੁਰ ਵੀ ਮੋਤੀ ਮਹਿਲ ਤੋ ਕਥਿਤ ਖਫਾ ਨਜ਼ਰ ਆ ਰਹੇ ਹਨ ਅਤੇ ਹੁਣ 2019 ਚ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆ ਹਨ ਜਿਥੋ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰਕੇ ਸਨ ਹੁਣ ਸਮਾਂ ਹੀ ਦੱਸੇਗਾ ਕਿ ਰੁੱਸੇ ਹੋਏ ਵਿਧਾਇਕ ਕਿੰਨਾ ਚਿੱਰ ਨਰਾਜ ਰਹਿੰਦੇ ਹਨ ਜਾਂ ਮੋਤੀ ਮਹਿਲ ਦੇ ਹੱਕ ਵਿਚ ਚੱਲਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ ਵਿਚ ਉਹ ਨੇੜੇ ਤੇੜੇ ਵੀ ਨਹੀ ਸੀ ਦੂਸਰੇ ਪਾਸੇ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਵੀ ਇਹ ਚਰਚਾ ਮਸ਼ਹੂਰ ਸੀ ਕਿ ਕੈਬਨਿਟ ਵਿੱਚ ਵਾਧਾ ਹੁੰਦੇ ਸਾਰ ਹੀ ਵੜਿੰਗ ਸਾਹਿਬ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਭਰੋਸੇਯੋਗ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੜਿੰਗ ਸਾਹਿਬ, ਰਾਹੁਲ ਗਾਂਧੀ ਦੇ ਹੁਕਮਾਂ ਮੁਤਾਬਕ ਸਿੱਧਾ ਦਿੱਲੀ ਤੋਂ ਮੰਤਰੀ ਮੰਡਲ ਵਿਚ ਸ਼ਾਮਲ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕਾਂ ਨੂੰ ਵਜ਼ੀਰੀ ਬਖਸ਼ਣ ਦੇ ਮਾਮਲੇ ਵਿਚ ਸੀਨੀਅਰ ਕਾਂਗਰਸੀ ਕਥਿਤ ਆਗੂ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਆਗੂਆਂ ਤੋਂ ਪੁੱਛਣ ਤੱਕ ਦੀ ਜਰੂਰਤ ਨਹੀ ਸਮਝੀ ਪਰ ਦੂਜੇ ਪਾਸੇ ਨਵੇਂ ਚੇਹਰਿਆਂ ਨੂੰ ਕੈਬਨਿਟ ਵਿਚ ਥਾਂ ਮਿਲਣ ਕਰਕੇ ਆਗੂਆਂ ਤੇ ਵਰਕਰਾਂ ਵਿਚ ਵੀ ਜੋਸ਼ ਭਰ ਗਿਆ ਹੈ।

Send this to a friend