ਰੂਪਨਗਰ ਜ਼ਿਲੇ ਦੇ ਤਿੰਨ ਪਿੰਡਾਂ ’ਚ ਕਣਕ ਨੂੰ ਅੱਗ ਲਗਣ ਦੀਆ ਘਟਨਾਵਾ

ਰੋਪੜ, 24 ਅਪ੍ਰੈਲ (ਲਾਡੀ ਖਾਬੜਾ)- ਰੋਪੜ ਜ਼ਿਲੇ ਦੇ ਤਿੰਨ ਪਿੰਡਾ ਅੰਦਰ ਅਜ ਅਗ ਲਗਣ ਦੀਆ ਘਟਨਾਵਾਂ ਸਾਹਮਣੇ ਆਈਆਂ 20 ਏਕੜ ਦੇ ਕਰਿਬ ਕਣਕ ਅਤੇ 30 ਏਕੜ ਦੇ ਕਰੀਬ ਨਾੜ ਅਗ ਦੀ ਭੇਟ ਚੜ ਗਏ ਅਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਕਿਸਾਨ ਆਪਣੇ ਸਾਲ ਭਰ ਦੀ ਕਮਾਈ ਨੂੰ ਨਾ ਬਚਾ ਸਕੇ। ਅਲਗ ਅਲਗ ਥਾਵਾਂ ਤੇ ਅਗ ਲਗਣ ਨਾਲ ਫਾਇਰ ਬ੍ਰਿਗੇਡ ਨੂੰ ਹਥਾ ਪੈਰਾ ਦੀਆ ਪੈ ਗਈਆ ਅਤੇ ਅਗ ਬੁਝਾਣ ਵਿੱਚ ਕਾਫੀ ਮੁਸ਼ਕਤ ਕਰਨੀ ਪਈ। ਦੁਪਹਿਰੇ 1 ਵਜੇ ਦੇ ਕਰੀਬ ਪਿੰਡ ਰਾਜੇ ਮਾਜਰੇ ਵਿਚ ਟਰਾਂਸਫਾਰਮ ਦੇ ਕੋਲੋਂ ਚੰਗਿਆੜੇ ਨਿਕਲ ਨਾਲ ਖੜੀ ਕਣਕ ਨੂੰ ਅਗ ਲਗਣ ਦੀ ਖਬਰ ਪਿੰਡ ਰਾਜੇ ਵਿਚ ਜਿਵੇ ਹੀ ਪਹੁੰਚੀ। ਪਿੰਡ ਵਾਸੀਆ ਨੇ ਅਗ ਨੂੰ ਬੁਝਾਣ ਲਈ ਯਤਨ ਕਰਨੇ ਸ਼ੁਰੂ ਕਰ ਦਿਤੇ ਪਰ ਅਗ ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਅਧੇ ਘੰਟੇ ਬਾਅਦ ਫਾਇਰ ਬਿ??ਗੇਡ ਦੀਆ ਗਡੀਆ ਪਹੁੰਚੀਆ ਪਰ ਉਦੋ ਤਕ ਪਿੰਡ ਰਾਜੇ ਮਾਜਰਾ ਦੇ ਕਿਸਾਨ ਬਿਕਰ ਸਿੰਘ , ਕੁਲਵੰਤ ਸਿੰਘ, ਅਮਰਜੀਤ ਸਿੰਘ, ਪੁਤਰ ਨਰਾਤਾ ਸਿੰਘ ਅਤੇ ਬਹਾਦਰ ਸਿੰਘ, ਦੀ 12 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ । ਕਿਸਾਨ ਗੁਰਦੀਪ ਸਿਘ ਨੇ ਦਸਿਆ ਕਿ ਉਹਨਾ ਨੂੰ ਪਿੰਡ ਦੇ ਹੀ ਇਕ ਨੌਜਵਾਨ ਨੇ ਦਸਿਆ ਕਿ ਤਹਾਡੀ ਕਣਕ ਨੂੰ ਬਿਜਲੀ ਦੀ ਤਾਰ ਚੋ ਚੰਗਿਅੜਾ ਡਿਗਣ ਨਾਲ ਅਗ ਲਗ ਗਈ ਹੈ ਅਤੇ ਉਹ ਜਦੋ ਪਹੁੰਚੇ ਤਾ ਅਗ ਦੇ ਭਾਬੜ ਮਚ ਰਹੇ ਸਨ। ਦੂਸਰੀ ਅਗ ਲਗਣ ਦੀ ਘਟਨਾ ਪਿੰਡ ਸੋਲੰਖਿਆ ਵਿਚ ਸਾਹਮਣੇ ਜਿਥੋ ਦੇ ਕਿਸਾਨ ਪਰਮਜੀਤ ਸਿੰਘ ਪੁਤਰ ਦਰਬਾਰਾ ਸਿੰਘ ਦੀ ਤਿੰਨ ਏਕੜ ਦੇ ਕਰੀਬ ਕਣਕ ਬਿਜਲੀ ਦੀਆ ਤਾਰਾ ਚੋ ਚੰਗਿਆਂੜੀਆਂ ਡਿਗਣ ਨਾਲ ਅਗ ਦੀ ਭੇਂਟ ਚੜ ਗਈ ਅਤੇ ਪੀੜਤ ਕਿਸਾਨ ਦਾ ਕਹਿਣਾ ਸੀ ਕਿ ਟਿਪਰ ਦੇ ਤਾਰਾ ਨਾਲ ਟਕਰਾਣ ਕਾਰਨ ਇਹ ਅਗ ਲਗੀ ਹੈ।
ਪਿੰਡ ਸੋਲੰਖਿਆ ਮੋਕੇ ਤੇ ਪਹੁੰਚੇ ਐਸ. ਐਚ.?. ਸੁਖਵੀਰ ਸਿੰਘ ਨੇ ਟਿਪਰ ਚਾਲਕ ਅਤੇ ਟਿਪਰ ਨੂੰ ਹਿਰਾਸਤ ਚ ਲੈ ਲਿਆ ਅਤੇ ਜਾਂਚ ਤੋ ਬਾਅਦ ਕਾਰਵਾਈ ਦਾ ਭਰੋਸਾ ਦਿਤਾ ।ਕਈ ਜਗ੍ਹਾ ਤਾ ਕਿਸਾਨਾ ਚ ਖੌਫ ਦਾ ਮਹੋਲ ਦੇਖਣ ਨੂੰ ਮਿਲਿਆ ਅਤੇ ਸਬ ਦਾ ਪੇਂਟ ਭਰਨ ਵਾਲਾ ਇਹ ਅੰਨ ਦਾਂਤਾ ਆਪਣੇ ਆਪ ਬੇਵਸ ਜਿਹਾ ਮਹਿਸੂਸ ਕਰ ਰਿਹਾ ਹੈ । ਕਿਸਾਨਾ ਨੇ ਫਸਲ ਦੇ ਹੋਏ ਨੁਕਸਾਨ ਦੀ ਪ੍ਰਸ਼ਾਸ਼ਨ ਤੋ ਮੁਅਵਜ਼ੇ ਦੀ ਮੰਗ ਕੀਤੀ । ਪੁਲਸ ਪਾਰਟੀ ਨਾਲ ਮੌਕੇ ਪਹੁੰਚੇ ਸਿੰਘ ਥਾਣਾ ਮੁਖੀ ਐਸ .ਐਚ. ਓ. ਸੁਖਵੀਰ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਬ੍ਰਾਹਮਣ ਮਾਜਰਾ ਵਿਖੇ ਹੋਏ ਨੁਕਸਾਨ ਦਾ ਜ਼ਾਇਜਾ ਲੇਦੇ ਹੋਏ।

Send this to a friend