ਸੁਖਬੀਰ ਵੱਲੋਂ 27 ਕੰਪਨੀਆਂ ਨੂੰ ਪ੍ਰਾਜੈਕਟਾਂ ਲਈ ਜ਼ਮੀਨ ਅਲਾਟਮੈਂਟ ਪੱਤਰ

ਆਈ.ਟੀ. ਹੱਬ ਬਣਨ ਵੱਲ ਪੰਜਾਬ ਦਾ ਵੱਡਾ ਕਦਮ
image ਚੰਡੀਗੜ੍ਹ, 17 ਫਰਵਰੀ (ਪੀ.ਟੀ.)-ਪੰਜਾਬ ਨੂੰ ਦੇਸ਼ ਦੀ ਅਗਲੀ ਆਈ.ਟੀ. ਹੱਬ ਬਣਾਉਣ ਵੱਲ ਅੱਜ ਵੱਡੀ ਪੁਲਾਂਘ ਪੁੱਟੀ ਗਈ ਜਦ ਪੰਜਾਬ ਦੇ ਉਪ ਮੁੱਖ ਮੰਤਰੀ  ਸ. ਸੁਖਬੀਰ ਸਿੰਘ ਬਾਦਲ ਵਲੋਂ ਇੰਫੋਸਿਸ ਸਮੇਤ 27 ਨਾਮੀ ਕੰਪਨੀਆਂ ਨੂੰ ਸੂਬੇ ਵਿਚ ਆਈ.ਟੀ. ਪ੍ਰਾਜੈਕਟ ਸਥਾਪਿਤ ਕਰਨ ਲਈ ਜ਼ਮੀਨ ਅਲਾਟਮੈਂਟ ਦੇ ਪੱਤਰ ਜਾਰੀ ਕੀਤੇ ਗਏ। ਇਹ ਕੰਪਨੀਆਂ 1000 ਕਰੋੜ ਰੁਪੈ ਦਾ ਨਿਵੇਸ਼ ਕਰਕੇ 30,000 ਨੌਜਵਾਨ੍ਯਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੀਆਂ।ਅੱਜ ਇੱਥੇ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਅਲਾਟਮੈਂਟ ਪੱਤਰ ਦੇਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ੍ਯ ਸ. ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਕਰਵਾਏ ਗਏ ਪੰਜਾਬ ਨਿਵੇਸ਼ਕ ਸੰਮੇਲਨ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਉਸ ਦੌਰਾਨ ਸਹੀਬੰਦ ਕੀਤੇ ਗਏ

ਸਮਝ ਯਾਦ ਪੱਤਰਾਂ ਅਨੁਸਾਰ ਕੰਪਨੀਆਂ ਵਲੋਂ ਬਹੁਤ ਥੋੜੇ ਸਮੇਂ ਵਿਚ ਹੀ  ਨਿਵੇਸ਼ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ।          ਆਈ.ਟੀ. ਖੇਤਰ ਵਿਚ ਨਿਵੇਸ਼ ਦੀ ਸ਼ੁਰੂਆਤ ਨੂੰ ਇਤਿਹਾਸਕ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ‘ਇਹ ਹਾਲੇ ਸ਼ੁਰੂਆਤ ਹੈ ਅਤੇ ਅਗਲੇ 3 ਸਾਲਾਂ ਦੌਰਾਨ ਪੰਜਾਬ ਦੇਸ਼ ਦਾ ਪਹਿਲਾ ਯੋਜਨਾਬੱਧ ਆਈ.ਟੀ.ਖੇਤਰ ਹੋਵੇਗਾ ਜਿਸ ਨਾਲ ਇਸ ਖਿੱਤੇ ਵਿਚ ਆਰਿਥਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ’।
          ਸ. ਬਾਦਲ ਨੇ ਕਿਹਾ ਕਿ ਪ੍ਰਾਜੈਕਟਾਂ ਨੂੰ ਤੇਜ ਰਫਤਾਰ ਨਾਲ ਲਾਗੂ ਕਰਨ ਲਈ ਕੰਪਨੀਆਂ ਨੂੰ ਜ਼ਮੀਨ 3 ਸਾਲ ਲਈ ਲੀਜ਼ ’ਤੇ ਦਿੱਤੀ ਗਈ ਹੈ ਤੇ ਜੇਕਰ ਕੋਈ ਕੰਪਨੀ ਇਸ ਸਮੇਂ ਦੌਰਾਨ ਪ੍ਰਾਜੈਕਟ ਸ਼ੁਰੂ ਨਹੀਂ ਕਰਦੀ ਤਾਂ ਉਸ ਨਾਲ ਸਮਝੌਤਾ ਰੱਦ ਹੋ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਹਰ 6 ਮਹੀਨੇ ਬਾਅਦ ਇਨ੍ਹਾਂ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਜਾਇਆ ਕਰੇਗਾ।
ਆਈ.ਟੀ. ਖੇਤਰ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸ. ਬਾਦਲ ਨੇ ਕਿਹਾ ਕਿ ਇਸ ਵਿਚ 90 ਫੀਸਦੀ ਪੰਜਾਬੀ ਨੌਜਵਾਨ ਹੋਣਗੇ ਕਿਉਂਕਿ ਉਨ੍ਹਾਂ ਵਲੋਂ ਹਾਲ ਹੀ ਵਿਚ ਬੰਗਲੌਰ, ਮੁੰਬਈ ਵਿਖੇ ਆਈ.ਟੀ. ਕੰਪਨੀਆਂ ਦੇ ਦੌਰੇ ਦੌਰਾਨ ਸਮਾਣਾ, ਫਾਜਿਲਕਾ, ਮੁਹਾਲੀ ਤੇ ਅੰਮ੍ਰਿਤਸਰ ਦੇ ਨੌਜਵਾਨਾਂ ਵਲੋਂ ਮੁਲਾਕਾਤ ਕੀਤੀ ਗਈ, ਅਤੇ ਇਨਾਂ ਕੰਪਨੀਆਂ ਵਿਚ ਪੰਜਾਬੀ ਨੌਜਵਾਨ ਸਭ ਤੋਂ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਵੀ ਕਰਮਚਾਰੀਆਂ ਦੀ ਸਹੂਲਤ Ñਲਈ ਉਨ੍ਹਾਂ ਨੂੰ ਘਰ ਦੇ ਨੇੜੇ ਤਾਇਨਾਤ ਕਰਨਾ ਚਾਹੁੰਦੀਆਂ ਹਨ।
          ਸ. ਬਾਦਲ ਨੇ ਨਾਲ ਹੀ ਕਿਹਾ ਕਿ ਕੁੱਲ 45 ਕੰਪਨੀਆਂ ਵਲੋਂ ਜ਼ਮੀਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਵਲੋਂ ਕੰਪਨੀ ਦੇ ਰਿਕਾਰਡ ਤੇ ਸਾਧਨਾਂ ਦੀ ਮੁਲਾਂਕਣ ਕਰਕੇ 27 ਕੰਪਨੀਆਂ ਦੀ ਚੋਣ ਕੀਤੀ ਗਈ ।
          ਇੰਫੋਸਿਸ ਵਲੋਂ ਮੁਹਾਲੀ ਵਿਖੇ ਕੈਂਪਸ ਸਥਾਪਿਤ ਕਰਨ ਬਾਰੇ ਸ. ਬਾਦਲ ਨੇ ਕਿਹਾ ਕਿ ਕੰਪਨੀ ਵਲੋਂ 22 ਫਰਵਰੀ ਨੂੰ ਕੈਂਪਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਜੋ ਕਿ 50,000 ਮੁਲਾਜ਼ਮਾਂ ਦੀ ਸਮਰੱਥਾ ਵਾਲਾ ਦੇਸ਼ ਦਾ ਸਭ ਤੋਂ ਵੱਡਾ ਕੈਂਪਸ ਹੋਵੇਗਾ।
ਸੂਬੇ ਵਿਚ ਅਗਲੇ 3 ਸਾਲਾਂ ਦੌਰਾਨ ਵੱਡੇ ਬਦਲਾਅ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਤੇ ਸਕੂਲਾਂ ਨੂੰ ਅਗਲੇ ਇਕ ਸਾਲ ਦੌਰਾਨ 4000 ਕਰੋੜ ਦੇ ਨਿਵੇਸ਼ ਨਾਲ 4 ਜੀ ਸੇਵਾ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਜ਼ੂ-ਸਿਟੀ ਵਿਖੇ ਕੈਲੇਫੋਰਨੀਆ ਤੇ ਟੈੱਕ ਮਹਿੰਦਰਾ ਵਲੋਂ ਯੂਨੀਵਰਸਿਟੀਆਂ ਸਥਾਪਿਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਕਾਂਗਰਸ ਸਰਕਾਰ ਦਾ ‘ਰਿਟਾਇਰਮੈਂਟ ਬਜਟ’ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਾਂਗਰਸ ਨੂੰ ਚਲਦਾ ਕਰਕੇ ਐਨ.ਡੀ.ਏ. ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ 27 ਕੰਪਨੀਆਂ ਵਲੋਂ ਕੁੱਲ 974.78 ਕਰੋੜ ਰੁਪੈ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ 29056 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਜਿਨ੍ਹਾਂ ਕੰਪਨੀਆਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਇਨਫੋਸਿਸ ਲਿਮਟਿਡ ਵੱਲੋਂ 527 ਕਰੋੜ ਰੁਪਏ ਦਾ ਨਿਵੇਸ਼ ਕਰਕੇ 15 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ। ਇਸੇ ਤਰ੍ਹਾਂ ਐਮਰਸਨ ਇਲੈਕਟ੍ਰਿਕ ਕੰਪਨੀ (ਇੰਡੀਆ) ਪ੍ਰਾਈਵੇਟ ਲਿਮਟਿਡ ਵੱਲੋਂ 51.73 ਕਰੋੜ ਰੁਪਏ ਦੇ ਨਿਵੇਸ਼ ਨਾਲ (ਰੁਜ਼ਗਾਰ 180), ਕਨੈਕ ਬੀ.ਪੀ.ਓ. ਪ੍ਰਾਈਵੇਟ ਲਿਮਟਿਡ ਵਲੋਂ 56.25 ਕਰੋੜ ਰੁਪਏ ਦਾ ਨਿਵੇਸ਼ (675), ਨੈਟਸਮਾਰਟਜ਼ ਇਨਫੋਟੈਕ ਇੰਡੀਆ ਲਿਮਟਿਡ, ਚੰਡੀਗੜ੍ਹ 51.54 ਕਰੋੜ ਦਾ ਨਿਵੇਸ਼  (400), ਬੇਬੋ ਟੈਕਨੋਲਾਜੀ ਪ੍ਰਾਈਵੇਟ ਲਿਮਟਿਡ32.7 ਕਰੋੜ ਦਾ ਨਿਵੇਸ਼ (600), ਮੈਕਸਵੇਲ ਟੈਕਨੋਲਾਜੀ ਪ੍ਰਾਈਵੇਟ ਲਿਮਟਿਡ ਬੇਲਾਪੁਰ ਸਟੇਸ਼ਨ ਕੰਪਲੈਕਸ, ਮੁੰਬਈ ਵੱਲੋਂ 27 ਕਰੋੜ ਰੁਪਏ ਦਾ ਨਿਵੇਸ਼ (300), ਅਲੈਜ਼ਰਜ ਮੈਡੀਕਲ ਸਿਸਟਮ ਲਿਮਟਿਡ ਵੱਲੋਂ 25 ਕਰੋੜ ਦਾ ਨਿਵੇਸ਼ (58), ਐਸ.ਈ-ਬਿਜ ਇਨਫੋਟੈਕ ਲਿਮਟਿਡ ਵੱਲੋਂ 21 ਕਰੋੜ ਦਾ ਨਿਵੇਸ਼ (600), ਡੀ.ਆਰ. ਆਈ.ਟੀ.ਐਮ. ਲਿਮਟਿਡ ਵੱਲੋਂ 20.61 ਕਰੋੜ ਦਾਨਿਵੇਸ਼ (1352), ਐਕਸਐਮ ਵੈਂਚਰਜ ਪ੍ਰਾਈਵੇਟ ਲਿਮਟਿਡ ਵੱਲੋਂ 16.74 ਕਰੋੜ ਦਾਨਿਵੇਸ਼ (4000), ਐਕਆਰ ਇਨਫਰਮੇਸ਼ਨ ਟੈਕਨੋਲਾਜੀ ਪ੍ਰਾਈਵੇਟ ਲਿਮਟਿਡ ਵੱਲੋਂ 15.75 ਕਰੋੜ ਦਾ ਨਿਵੇਸ਼ (261), ਆਫਸ਼ੋਰ ਏ-ਵਨ ਟੈਕਨੋਲਾਜੀ ਪ੍ਰਾਈਵੇਟ ਲਿਮਟਿਡ ਵੱਲੋਂ 12.85 ਕਰੋੜ ਦਾਨਿਵੇਸ਼ (300), ਕਿਰਨ ਫਾਰੇਨ ਟਰੇਡ ਲਿਮਟਿਡ ਵੱਲੋਂ 11 ਕਰੋੜ ਦਾ ਨਿਵੇਸ਼ (1300), ਸਾਈਬਰ ਫਿਊਚਰਿਸਟਿਕ ਇੰਡੀਆ ਪ੍ਰਾਈਵੇਟ ਲਿਮਟਿਡ (ਯੂ.ਪੀ.) ਵੱਲੋਂ 9.2 ਕਰੋੜ ਦਾ ਨਿਵੇਸ਼ (48), ਲਾਜਿਕ ਈ.ਆਰ.ਪੀ. ਸਲਿਊਸ਼ਨਜ ਪ੍ਰਾਈਵੇਟ ਲਿਮਟਿਡ ਵੱਲੋਂ 8.5 ਕਰੋੜ ਦਾ ਨਿਵੇਸ਼ (600), ਰਾਈਟ ਗਲੋਬਲ ਇਨਫੋਸਲਿਊਸ਼ਨਜ ਪ੍ਰਾਈਵੇਟ ਲਿਮਟਿਡ ਵੱਲੋਂ 13.26 ਕਰੋੜ ਦਾ ਨਿਵੇਸ਼ (500), ਆਊਟਲਾਈਨ ਸਿਸਟਮਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ 12.15 ਕਰੋੜ ਦਾ ਨਿਵੇਸ਼ (120), ਓਵਰ ਐਂਡ ਅਵਵ ਸਾਫਟਵੇਅਰ ਐਂਡ ਇਨਫਰਾਸਟਰਕਚਰ ਸਲਿਊਸ਼ਨਜ ਵੱਲੋਂ 11.5 ਕਰੋੜ ਦਾ ਨਿਵੇਸ਼ (120), ਟੈਕ ਟਾਇਰ ਆਈ.ਟੀ. ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ 8.78 ਕਰੋੜ ਦਾ ਨਿਵੇਸ਼ (150), ਮੇਗਰੀ ਸਾਫਟ ਲਿਮਟਿਡ ਵੱਲੋਂ 7.46 ਕਰੋੜ ਦਾ ਨਿਵੇਸ਼ (200), ਦ੍ਰਿਸ਼ ਇਨਫੋਟੈਕ ਲਿਮਟਿਡ ਵੱਲੋਂ 6.02 ਕਰੋੜ ਦਾ ਨਿਵੇਸ਼ (72), ਏ. ਕੇ. ਸਪੀਕ ਵਾਇਰਲੈਸ ਪ੍ਰਾਈਵੇਟ ਲਿਮਟਿਡ ਵੱਲੋਂ 6 ਕਰੋੜ ਦਾ ਨਿਵੇਸ਼ (300), ਅਕਸੈਸ ਇਨਫੋਟੈਕ ਪ੍ਰਾਈਵੇਟ ਲਿਮਟਿਡ ਵੱਲੋਂ 5 ਕਰੋੜ ਦਾ ਨਿਵੇਸ਼ (200), ਏ.ਡੀ.ਆਈ. ਬੈਕਆਫਿਸ ਪ੍ਰੋਫੈਸ਼ਨਲਜ਼ ਪ੍ਰਾਈਵੇਟ ਲਿਮਟਿਡ ਵੱਲੋਂ 5 ਕਰੋੜ ਦਾ ਨਿਵੇਸ਼ (1170), ਇਮਪਿੰਗ ਸਲਿਊਸ਼ਨਜ਼ ਵੱਲੋਂ 4.75 ਕਰੋੜ ਦਾ ਨਿਵੇਸ਼ (200), ਮੇਰੀਟੈਕ ਸਾਫਟਵੇਅਰ ਪ੍ਰਾਈਵੇਟ ਲਿਮਟਿਡ ਵੱਲੋਂ 4.13 ਕਰੋੜ ਦਾ ਨਿਵੇਸ਼ (100) ਅਤੇ ਆਈ.ਈ. ਇਮਪੈਕਟ ਮਾਇਕਰੋਸਿਸਟਮ ਪ੍ਰਾਈਵੇਟ ਲਿਮਟਿਡ ਵੱਲੋਂ 3.86 ਕਰੋੜ ਦਾ ਨਿਵੇਸ਼ ਅਤੇ 250 ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ। 
ਇਸ ਮੌਕੇ ਮੁੱਖ ਤੌਰ ’ਤੇ ਸੰਸਦੀ ਸਕੱਤਰ ਐਨ.ਕੇ. ਸ਼ਰਮਾ ਤੇ ਸਰੂਪ ਚੰਦ ਸਿੰਗਲਾ, ਹਾਊਸਿੰਗ ਦੇ ਪ੍ਰਮੁੱਖ ਸਕੱਤਰ ਏ.ਵੇਣੂ. ਪ੍ਰਸ਼ਾਦ, ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਕਰਨ.ਏ. ਸਿੰਘ ਤੇ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਿੱਧ ਤਿਵਾੜੀ ਵੀ ਹਾਜ਼ਰ ਸਨ। 

Send this to a friend