ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੰਵਿਧਾਨ ਬਚਾਅ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ। ਸ੍ਰੀ ਮੋਦੀ ਦੀ ਕਿਤਾਬ ‘ਕਰਮਯੋਗੀ ਬਾਈ ਨਰਿੰਦਰ ਮੋਦੀ‘ ਦੇ ਕੋਟ ਦੀ ਵਰਤੋਂ ਕਰਦੇ ਹੋਏ ਰਾਹੁਲ ਨੇ ਪੀ.ਐਮ. ਨੂੰ ਦਲਿਤ ਵਿਰੋਧੀ ਤਕ ਦਸ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ‘ਤੇ ਸੁਪਰੀਮ ਕੋਰਟ, ਸੰਸਦ ਨੂੰ ਖਤਮ ਕਰਨ ਦੀ ਸਾਜਿਸ਼ ਦਾ ਦੋਸ਼ ਵੀ ਲਗਾਇਆ। ਰਾਹੁਲ ਨੇ ਕਿਹਾ,‘‘ਪੀ.ਐਮ. ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਵਾਲਮੀਕਿ ਸਮਾਜ ਦਾ ਵਿਅਕਤੀ ਜੋ ਕੰਮ ਕਰਦਾ ਹੈ, ਉਹ ਪੇਟ ਭਰਨ ਲਈ ਨਹੀਂ ਕਰਦੇ ਹਨ। ਜੇਕਰ ਉਹ ਇਹ ਕੰਮ ਸਿਰਫ ਪੇਟ ਭਰਨ ਲਈ ਕਰਦਾ ਤਾਂ ਇਸ ਨੂੰ ਸਾਲਾਂ ਤਕ ਨਹੀਂ ਕਰਦੇ। ਉਹ ਇਹ ਕੰਮ ਰੂਹਾਨੀਅਤ ਲਈ ਕਰਦੇ ਹਨ।