ਤਲਵੰਡੀ ਸਾਬੋ ਬਲਾਕ ਦੇ ਕਾਂਗਰਸ ਪ੍ਰਧਾਨ ਸ੍ਰ. ਭਾਗੀਵਾਂਦਰ ਵੱਲੋਂ ਪਸ਼ੂ ਪਾਲਣ ਮੰਤਰੀ ਸ. ਸਿਧੂ ਨਾਲ ਮੁਲਾਕਾਤ

ਤਲਵੰਡੀ ਸਾਬੋ, 23 ਅਪ੍ਰੈਲ (ਰਾਮ ਰੇਸ਼ਮ ਸ਼ਰਨ)- ਪੰਜਾਬ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਵਿਸਥਾਰ ਦੌਰਾਨ ਐਸ.ਏ.ਐਸ. ਨਗਰ ਮੁਹਾਲੀ ਤੋਂ ਐਮ.ਐਲ.ਏ. ਸਰਦਾਰ ਬਲਵੀਰ ਸਿੰਘ ਸਿਧੂ ਨੂੰ ਪਸ਼ੂ ਪਾਲਣ ਵਿਭਾਗ ਦਾ ਮੰਤਰੀ ਬਣਾਏ ਜਾਣ ਤੇ ਹਲਕੇ ਦੇ ਕਾਂਗਰਸੀਆਂ ਅੰਦਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਲਵੰਡੀ ਸਾਬੋ ਸ੍ਰ. ਕ੍ਰਿਸ਼ਨ ਸਿੰਘ ਭਾਗੀ ਬਾਂਦਰ ਨੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਸਰਦਾਰ ਬਲਵੀਰ ਸਿੰਘ ਸਿਧੂ ਨੂੰ ਪਸ਼ੂ ਪਾਲਣ ਮੰਤਰੀ ਬਣਨ ਤੇ ਵਧਾਈ ਦਿੰਦਿਆਂ ਫੁਲਾਂ ਦਾ ਗੁਲਦਸਤਾ ਭੇਂਟ ਕੀਤਾ । ਆਪਣੀ ਸਮੁਚੀ ਟੀਮ ਨਾਲ ਨਵੇਂ ਪਸ਼ੂ ਪਾਲਣ ਮੰਤਰੀ ਕੋਲ ਪਹੁੰਚੇ ਸ. ਕ੍ਰਿਸ਼ਨ ਸਿੰਘ ਭਾਗੀ ਬਾਂਦਰ ਅਤੇ ਅੰਮ੍ਰਿਤਪਾਲ ਕਾਕਾ ਨੇ ਸਰਦਾਰ ਸਿਧੂ ਨਾਲ ਹਲਕਾ ਤਲਵੰਡੀ ਸਾਬੋ ਦੀਆਂ ਕੁਝ ਸਮਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ , ਜਿਸ ਦੌਰਾਨ ਸਰਦਾਰ ਸਿਧੂ ਨੇ ਤਲਵੰਡੀ ਸਾਬੋ ਤੋਂ ਪਹੁੰਚੇ ਕਾਂਗਰਸ ਦੇ ਬਲਾਕ ਪ੍ਰਧਾਨ ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ ਨਾਲ ਹਲਕੇ ਦੀਆਂ ਸਮਸਿਆਵਾਂ ਦੂਰ ਕਰਨ ਸਬੰਧੀ ਸਰਕਾਰ ਤਕ ਉਨ੍ਹਾਂ ਦੀ ਆਵਾਜ਼ ਪਹੁੰਚਾਉਣ ਦਾ ਵਾਅਦਾ ਕੀਤਾ । ਇਸ ਸਬੰਧੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਾਂਗਰਸ ਦੇ ਤਲਵੰਡੀ ਸਾਬੋ ਤੋਂ ਬਲਾਕ ਪ੍ਰਧਾਨ ਸ੍ਰੀ ਭਾਗੀ ਵਾਂਦਰ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਦਾਰ ਸਿਧੂ ਬਹੁਤ ਹੀ ਵਧੀਆ ਸੁਭਾਅ ਦੇ ਵਿਅਕਤੀ ਹਨ ਅਤੇ ਉਨ੍ਹਾਂ ਨੇ ਹਲਕੇ ਦੀਆਂ ਸਮੱਸਿਆਵਾਂ ਨੂੰ ਪੂਰੀ ਗ਼ੌਰ ਨਾਲ ਸੁਣ ਕੇ ਸਮੱਸਿਆਵਾਂ ਦੂਰ ਕਰਾਉਣ ਦਾ ਭਰੋਸਾ ਦਿੱਤਾ ਹੈ।

Send this to a friend