ਦੂਜੇ ਵਿਆਹ ਦੇ ਝਾਂਸੇ ’ਚ ਫਸਾ ਕੇ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾਈ

ਕਾਰਨਾਮਾਂ ਕਰਨ ਵਾਲੇ ਗਿਰੋਹ ਦੀਆਂ ਚਾਰ ਔਰਤਾਂ ਸਮੇਤ 10 ਖਿਲਾਫ ਮਾਮਲਾ ਦਰਜ

ਬੁਢਲਾਡਾ, 23 ਅਪ੍ਰੈਲ (ਕੁਲਵਿੰਦਰ ਚਹਿਲ)- ਵਿਆਹ ਕਰਵਾਉਣ ਦੇ ਚੱਕਰ ਔਰਤਾ ਤੇ ਮਰਦਾਂ ਦੇ ਇੱਕ ਗਿਰੋਹ ਦੇ ਚੁੰਗਲ ਚ ਫਸੇ ਵਿਅਕਤੀ ਨੂੰ ਨੰਗਾ ਕਰਕੇ ਵੀਡਿਓ ਬਣਾਉਣ , ਕੁੱਟਮਾਰ,ਅਤੇ ਪੈਸੇ ਲੁੱਟਣ ਵਾਲਿਆਂ ਚਾਰ ਔਰਤਾਂ ਤੇ 6 ਆਦਮੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸ਼ਹਿਰੀ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਡੀ ਐਸ ਪੀ ਬੁਢਲਾਡਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਬੀਰ ਸਿੰਘ ਪੁੱਤਰ ਹਰੀ ਸਿੰਘ ਜੱਟ ਵਾਸੀ ਹਿਸਾਰ(ਹਰਿਆਣਾ) ਜ਼ੋ ਦੂਜਾ ਵਿਆਹ ਕਰਵਾਉਣ ਦੇ ਚੱਕਰ ਵਿੱਚ ਦੋ ਔਰਤਾਂ ਦੇ ਚੁੰਗਲ ਵਿੱਚ ਫੱਸ ਗਿਆ ਜਿੱਥੇ ਵਿਆਹ ਕਰਵਾਉਣ ਲਈ ਰਾਜੀ ਹੋਣ ਵਾਲੀ ਰਾਜ ਕੌਰ ਓਰਫ ਪੂਜਾ ਨੇ ਆਪਣੀ ਸਾਥਣ ਮੇਲੋ ਕੋਰ ਨਾਲ ਮਿਲ ਕੇ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਜਿਸਤੇ ਉਸਨੇ ਬੀਰ ਸਿੰਘ ਨੂੰ ਬੁਢਲਾਡਾ ਵਿਖੇ ਇੱਕ ਹੋਰ ਔਰਤ ਜ਼ਸਪਾਲ ਕੌਰ ਦੇ ਘਰ ਗੱਲਬਾਤ ਕਰਨ ਲਈ ਸੱਦ ਲਿਆ ਅਤੇ ਕਹਿਣ ਲੱਗੇ ਕਿ ਅਸੀ ਕੋਰਟ ਮੇੈਰਿਜ ਕਰਵਾ ਲਵਾਗੇ ਜਿਸਤੇ ਉਹ ਪੂਜਾ ਨੇ ਝਾਸੇ ਵਿੱਚ ਆ ਗਿਆ ਅਤੇ ਇਸੇ ਦੌਰਾਨ ਰਾਤ ਦੇ ਸਾਡੇ 9 ਵਜੇ ਸ਼ਹੀਦ ਭਗਤ ਸਿੰਘ ਕਲੋਨੀ ਤੋਂ ਜ਼ਸਪਾਲ ਕੌਰ ਨੇ ਪੈਸਿਆ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਤੂੰ ਪੂਜਾ ਨੂੰ ਲੈ ਕੇ ਜਾਣਾ ਹੈ ਤਾਂ ਸਾਨੂੰ ਪੈਸੇ ਦੇਣੇ ਪੈਣਗੇ ਅਤੇ ਇਸੇ ਦੌਰਾਨ ਪੇਸੇ ਨਾਂ ਮਿਲਣ ਤੇ ਉਸਦੀ ਕੁੱਟਮਾਰ ਕਰਕੇ ਨੰਗਾ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੈਲ ਕਰਕੇ ਉਸਤੋਂ 1 ਲੱਖ 10 ਹਜ਼ਾਰ ਰੁਪਏ ਜੇਬ ਵਿਚੋਂ ਕੱਢ ਲਏ ਅਤੇ ਅਗਵਾ ਕਰਕੇ ਲੈ ਗਏ। ਜਿੱਥੇ ਪੀੜਤ ਆਪਣੀ ਜਾਨ ਬਚਾਉਦੀਆਂ ਮੌਕਾ ਦੇਖਕੇ ਫਰਾਰ ਹੋ ਗਿਆ। ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਪੀੜਤ ਬੀਰ ਸਿੰਘ ਦੇ ਬਿਆਨ ਤੇ ਚਾਰ ਔਰਤਾਂ ਸਮੇਤ 10 ਵਿਅਕਤੀਆਂ ਬਲਕਾਰ ਸਿੰਘ ਵਾਸੀ ਸਤੀਕੇ, ਗੁਰਪ੍ਰੀਤ ਸਿੰਘ ਵਾਸੀ ਅਹਿਮਦਪੁਰ ਕਲੋਨੀ, ਗੁਰਦੀਪ ਸਿੰਘ ਵਾਸੀ ਮਿਉਦ ਕਲਾ, ਬਾਰੂ ਸਿੰਘ ਵਾਸੀ ਬੁਢਲਾਡਾ, ਮੋਹਣਾ ਸਿੰਘ ਵਾਸੀ ਸਰਦੂਲਗੜ੍ਹ, ਹਰਨੇਕ ਸਿੰਘ ਵਾਸੀ ਭੀਖੀ ਸਮੇਤ ਜ਼ਸਪਾਲ ਕੋਰ ਵਾਸੀ ਬੁਢਲਾਡਾ, ਰਾਜ ਕੋਰ ਓਰਫ ਪੂਜਾ ਵਾਸੀ ਦੋਦੜਾ, ਮੇਲੋ ਕੋਰ ਵਾਸੀ ਭੀਖੀ, ਸੁਖਦੀਪ ਕੋਰ ਵਾਸੀ ਮੱਤੀ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

Send this to a friend