ਸੀ ਆਈ ਏ ਸਟਾਫ਼ ਨਾਭਾ ਨੂੰ ਵੱਡੀ ਸਫਲਤਾ-ਦੋ ਸਾਲ ਪਹਿਲਾ ਹੋਏ ਅੰਨ੍ਹੇ ਕਤਲਾਂ ਦੀ ਸੁਲਝਾਈ ਗੁੱਥੀ

ਨਾਭਾ, 23 ਅਪ੍ਰੈਲ (ਕਰਮਜੀਤ ਸੋਮਲ, ਸਿਕੰਦਰ)- ਕਾਤਿਲ ਕਿਨਾ ਵੀ ਸਾਤਿਰ ਕਿਊਂ ਨਾ ਹੋਵੇ ਇਕ ਨਾ ਇਕ ਦਿਨ ਪੁਲੀਸ ਦੇ ਅੜਿਕੇ ਚੜ ਹੀ ਜਾਦਾ ਹੈ। ਇਹ ਅਜਿਹਾ ਹੀ ਕਰ ਵਿਖਾਇਆ ਹੈ ਨਾਭਾ ਦੀ ਸੀ.ਆਈ.ਏ ਸਟਾਫ ਪੁਲੀਸ ਨੇ ਜਿਥੇ ਦੋ ਸਾਲ ਪਹਿਲਾ ਹੋਏ 3 ਅੰਨੇ ਕਤਲ ਦੀ ਗੁਥੀ ਸੁਲਝਾ ਕੇ ਇਕ ਵਡੀ ਕਾਮਯਾਬੀ ਹਾਸਿਲ ਕੀਤੀ ਹੈ। 2 ਸਾਲ ਪਹਿਲਾ ਸੁਨੀਲ ਕੁਮਾਰ, ਕਰਮਜੀਤ ਸਿੰਘ ਉਰਫ ਗੁਗੂ ਅਤੇ ਰੋਸਨ ਲਾਲ ਦੀ ਇਸ ਕਰਕੇ ਕਤਲ ਕਰ ਦਿਤਾ ਕਿਉਕਿ ਇਹਨਾ ਦੀ ਦੋਸੀ ਰਣਜੀਤ ਨਾਟਾ, ਸੁਭੰਮ ਅਤੇ ਰੋਹਿਤ ਅਪਣੇ ਦੋਸਤ ਦੀ ਭੈਣ ਨੂੰ ਗਲਤ ਨਿਗਾਹ ਨਾਲ ਵੇਖਦੇ ਸਨ ਅਤੇ ਸੁਨੀਲ ਕੁਮਾਰ ਇਨਾਂ ਨੂੰ ਰੋਕਦਾ ਸੀ ਜਿਸ ਕਾਰਨ ਇਹਨਾ ਦੋਸੀਆ ਨੇ ਸੁਨੀਲ ਕੁਮਾਰ, ਕਰਮਜੀਤ ਗਗੂ ਅਤੇ ਰੋਸਨ ਲਾਲ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਹਨਾ ਦੋਸੀਆ ਵਿਚੋ ਦੋ ਤਾ ਨਾਬਿਲਗ ਹਨ ਅਤੇ ਇਕ ਦੀ ਉਮਰ 19 ਸਾਲ ਦਸੀ ਜਾ ਰਹੀ ਹੈ। ਇਸ ਮੋਕੇ ਸੀ.ਆਈ.ਸਟਾਫ ਦੇ ਇਚਾਰਜ ਸਮਿੰਦਰ ਸਿੰਘ ਨੇ ਦਸਿਆ ਕਿ ਇਹਨਾ ਦੋਸੀਆ ਨੇ ਨਾਭਾ ਵਿਖੇ ਹੋਏ 3 ਕਤਲ ਕੀਤੇ ਸਨ ਅਤੇ ਇਹਨਾ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ ਸੁਰੂ ਕਰ ਦਿਤੀ ਹੈ।ਨਾਭਾ ਸਹਿਰ ਵਿਚ ਹੋਏ 3 ਕਤਲ ਕੇਸ ਨੂੰ ਭਾਵੇ ਹੀ ਪੁਲੀਸ ਨੇ ਸੁਲਝਾ ਲੈ ਹਨ ਪਰ ਇਸ ਕਾਤਿਲ ਦੇ ਪਿਛੇ ਛੋਟੀ ਉਮਰ ਦੇ ਲੜਕੇ ਹੋਣਗੇ ਇਹ ਕਿਸੇ ਨੂੰ ਨਹੀ ਸੀ ਪਤਾ ਜਿੰਨਾ ਲੜਕਿਆ ਦੇ ਹਥ ਵਿਚ ਪੜਣ ਵਾਲੀ ਕਿਤਾਬਾ ਹੋਣੀਆ ਚਾਹੀਦਆ ਸਨ ਅਜ ਉਹਨਾ ਦੇ ਹਥ ਖੂਨ ਦੇ ਨਾਲ ਰੰਗੇ ਹੋਏ ਹਨ। ਦੋਸੀ ਰਣਜੀਤ ਨਾਟਾ, ਸੁਭੰਮ ਅਤੇ ਰੋਹਿਤ ਨੇ ਇਕ ਨਹੀ ਦੋ ਨਹੀ ਤਿੰਨ ਕਾਤਿਲ ਕਰਨ ਵਿਚ ਦੋਸੀਆ ਨੂੰ ਪੁਲੀਸ ਨੇ ਨਮਜਾਦ ਕੀਤੇ ਹਨ ਜਿਨ੍ਹਾਂ ਦੇ ਕਤਲ ਇਹਨਾ ਦੋਸੀਆ ਵਲੋ ਕੀਤੇ ਹਨ ਉਹ ਇਹਨਾ ਦੇ ਦੋਸਤ ਹੀ ਸਨ। ਸੀ.ਆਈ ਸਟਾਫ ਦੇ ਇਚਾਰਜ ਸਮਿੰਦਰ ਸਿੰਘ ਨੇ ਦਸਿਆ ਕਿ ਕਾਤਿਲ ਸੂਭੰਮ ਅਪਣੇ ਦੋਸਤ ਸੁਨੀਲ ਕੁਮਾਰ ਦੀ ਭੈਣ ਤੇ ਬੁਰੀ ਨਜਰ ਰਖਦਾ ਸੀ ਜਿਸ ਕਾਰਨ ਇਹਨਾ ਨੇ ਸਭ ਤੋ ਪਹਿਲਾ ਦੋਸੀਆ ਨੇ ਮਮੂਲੀ ਲੜਾਈ ਦੇ ਚਲਦਿਆ ਰੋਸਨ ਲਾਲ ਨੂੰ ਦਸੰਬਰ 2016 ਨੂੰ ਕਤਲ ਕਰਕੇ ਲਾਸ ਨਹਿਰ ਵਿਚ ਸੁਟ ਦਿਤੀ ਅਤੇ ਦੂਜਾ ਕਤਲ ਦੋਸੀਆ ਨੇ ਇਸ ਕਰਕੇ ਕਰ ਦਿਤਾ ਕਿਉਕਿ ਰੋਸਨ ਦੇ ਕਤਲ ਦੀ ਕੁਝ ਸੂਹ ਕਰਮਜੀਤ ਸਿੰਘ ਗੰਗੂ ਨੂੰ ਮਿਲ ਗਈ ਸੀ ਫਿਰ ਇਹਨਾ ਦੋਸੀਆ ਨੇ ਕਰਮਜੀਤ ਸਿੰਘ ਗੰਗੂ ਨੂੰ ਕਤਲ ਕਰਕੇ ਲਾਸ ਨੂੰ ਨਹਿਰ ਵਿਚ ਸੁਟ ਦਿਤੀ ਜਿਸ ਦੀ ਅਜੇ ਤਕ ਪੁਲੀਸ ਨੂੰ ਲਾਸ ਬਰਾਮਦ ਨਹੀ ਹੋਈ ਅਤੇ ਫਿਰ ਦਸੰਬਰ 2017 ਵਿਚ ਸੁਨੀਲ ਕੁਮਾਰ ਦੀ ਭੈਣ ਤੇ ਦੋਸੀ ਗਲਤ ਨੀਅਤ ਨਾਲ ਵੇਖਦੇ ਸਨ ਜਿਸ ਕਾਰਨ ਕਾਤਿਲ ਸੂਭੰਮ ਨੇ ਸੁਨੀਲ ਕੁਮਾਰ ਨੂੰ ਵੀ ਮਾਰ ਕੇ ਉਸ ਦੀ ਲਾਸ ਨਹਿਰ ਵਿਚ ਸੁਟ ਦਿਤੀ। ਪੁਲੀਸ ਵਲੋ ਇਹਨਾ 3 ਕਤਲ ਦੀਆ ਗੁਥੀਆ ਨੂੰ ਸੁਲਝਾ ਕੇ ਦੋਸੀਆ ਤੋ ਹੋਰ ਪੁਛ ਗਿਛ ਕਰ ਰਹੀ ਹੈ।ਪਰ ਹੈਰਾਨੀ ਦੀ ਗਲ ਤਾ ਇਹ ਹੈ ਕਿ ਮਮੂਲੀ ਤਕਰਾਕ ਕਾਰਨ ਅਜ ਦੀ ਨੋਜਵਾਨ ਪੀੜੀ ਵਿਚ ਐਨਾ ਗੁਸਾ ਭਰ ਗਿਆ ਹੈ ਕਿ ਜਿਹੜੇ ਦੋਸਤਾ ਨਾਲ ਇਕ ਥਾਲੀ ਵਿਚ ਬੈਠ ਕੇ ਰੋਟੀ ਖਾਦੇ ਸਨ ਉਹਨਾ ਦੋਸਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿਤਾ।

Send this to a friend