ਭੀਖੀ, 22 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)- ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ ਮੁੱਖ ਯਾਰਡ ਸਮੇਤ 23 ਖਰੀਦ ਕੇਂਦਰਾਂ ਵਿੱਚ ਕੱਲ ਸ਼ਾਮ ਤੱਕ 73885 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 56830 ਮੀਟਰਕ ਟਨ ਕਣਕ ਦੀ ਖਰੀਦ ਵੱਖ ਵੱਖ ਖਰੀਦ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ ਅਤੇ ਇਸ ਵਿਚੋਂ 22225 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭੀਖੀ ਮੁੱਖ ਯਾਰਡ ਵਿੱਚ 17640 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 14070 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚ 6315 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਖਰੀਦ ਕੇਂਦਰ ਹੀਰੋ ਕਲਾਂ ਵਿਖੇ 5640 ਮੀਟਰਕ ਟਨ ਕਣਕ ਦੀ ਆਮਦ, 4250 ਮੀਟਰਕ ਟਨ ਕਣਕ ਦੀ ਖਰੀਦ ਅਤੇ 1200 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਜੋਗਾ ਵਿਖੇ 4850 ਮੀਟਰਕ ਟਨ ਕਣਕ ਦੀ ਆਮਦ, 4000 ਮੀਟਰਕ ਟਨ ਕਣਕ ਦੀ ਖਰੀਦ ਅਤੇ 1600 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।ਖਰੀਦ ਕੇਂਦਰ ਧਲੇਵਾਂ ‘ਚ 2500 ਮੀਟਰਕ ਟਨ ਕਣਕ ਦੀ ਆਮਦ, 2100 ਮੀਟਰਕ ਟਨ ਕਣਕ ਦੀ ਖਰੀਦ ਅਤੇ 1200 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੱਕੀ ਹੈ।ਖਰੀਦ ਕੇਂਦਰ ਰੱਲਾ ਵਿਖੇ 4300 ਮੀਟਰਕ ਟਨ ਕਣਕ ਦੀ ਆਮਦ, 3500 ਮੀਟਰਕ ਟਨ ਕਣਕ ਦੀ ਖਰੀਦ ਅਤੇ 1300 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੱਕੀ ਹੈ। ਖਰੀਦ ਕੇਂਦਰ ਅਲੀਸ਼ੇਰ ਕਲਾਂ ਵਿਖੇ 1575 ਮੀਟਰਕ ਟਨ ਕਣਕ ਦੀ ਆਮਦ, 1200 ਮੀਟਰਕ ਟਨ ਕਣਕ ਖਰੀਦ ਅਤੇ 188 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੱਕੀ ਹੈ।ਖਰੀਦ ਕੇਂਦਰ ਬੁਰਜ ਝੱਬਰ ‘ਚ 1520 ਮੀਟਰਕ ਟਨ ਕਣਕ ਦੀ ਆਮਦ, 800 ਮੀਟਰਕ ਟਨ ਕਣਕ ਦੀ ਖਰੀਦ ਅਤੇ 590 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਇਸੇ ਤਰਾਂ ਖ੍ਰੀਦ ਕੇਂਦਰ ਭੁਪਾਲ ਵਿਖੇ 3100 ਮੀਟਰਕ ਟਨ ਕਣਕ ਦੀ ਆਮਦ, 2500 ਮੀਟਰਕ ਟਨ ਕਣਕ ਦੀ ਖਰੀਦ ਅਤੇ 900 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਖੀਵਾ ਦਿਆਲੂਵਾਲਾ ਵਿਖੇ 2235 ਮੀਟਰਕ ਟਨ ਕਣਕ ਦੀ ਆਮਦ, 1750 ਮੀਟਰਕ ਟਨ ਕਣਕ ਦੀ ਖਰੀਦ ਅਤੇ 655 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਮੋਜੋਂ ਖੁਰਦ ਵਿਖੇ 1650 ਮੀਟਰਕ ਟਨ ਕਣਕ ਦੀ ਆਮਦ, 1350 ਮੀਟਰਕ ਟਨ ਕਣਕ ਦੀ ਖਰੀਦ ਅਤੇ 500 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਦਲੇਲ ਸਿੰਘ ਵਾਲਾ ਵਿਖੇ 1570 ਮੀਟਰਕ ਟਨ ਕਣਕ ਦੀ ਆਮਦ, 1170 ਮੀਟਰਕ ਟਨ ਕਣਕ ਦੀ ਖਰੀਦ ਅਤੇ 715 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਮੋਹਰ ਸਿੰਘ ਵਾਲਾ ਵਿਖੇ 2000 ਮੀਟਰਕ ਟਨ ਕਣਕ ਦੀ ਆਮਦ, 1500 ਮੀਟਰਕ ਟਨ ਕਣਕ ਦੀ ਖਰੀਦ ਅਤੇ 410 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਅਤਲਾ ਕਲਾਂ ਵਿਖੇ 2200 ਮੀਟਰਕ ਟਨ ਕਣਕ ਦੀ ਆਮਦ, 1500 ਮੀਟਰਕ ਟਨ ਕਣਕ ਦੀ ਖਰੀਦ ਅਤੇ 365 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਮੱਤੀ ਵਿਖੇ 3800 ਮੀਟਰਕ ਟਨ ਕਣਕ ਦੀ ਆਮਦ, 3100 ਮੀਟਰਕ ਟਨ ਕਣਕ ਦੀ ਖਰੀਦ ਅਤੇ 1200 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਗਈ ਹੈ। ਖਰੀਦ ਕੇਂਦਰ ਅਕਲੀਆ ਵਿਖੇ 4250 ਮੀਟਰਕ ਟਨ ਕਣਕ ਦੀ ਆਮਦ, 3500 ਮੀਟਰਕ ਟਨ ਕਣਕ ਦੀ ਖਰੀਦ ਅਤੇ 1400 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਹੋਡਲਾ ਕਲਾਂ ਵਿਖੇ 2000 ਮੀਟਰਕ ਟਨ ਕਣਕ ਦੀ ਆਮਦ, 1350 ਮੀਟਰਕ ਟਨ ਕਣਕ ਦੀ ਖਰੀਦ ਅਤੇ 550 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਕਿਸ਼ਨਗੜ ਫਰਮਾਹੀ ਵਿਖੇ 1975 ਮੀਟਰਕ ਟਨ ਕਣਕ ਦੀ ਆਮਦ, 1125 ਮੀਟਰਕ ਟਨ ਕਣਕ ਦੀ ਖਰੀਦ ਅਤੇ 255 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਹਮੀਰਗੜ ਢੈਪਈ ਵਿਖੇ 2970 ਮੀਟਰਕ ਟਨ ਕਣਕ ਦੀ ਆਮਦ, 2240 ਮੀਟਰਕ ਟਨ ਕਣਕ ਦੀ ਖਰੀਦ ਅਤੇ 595 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਖੀਵਾ ਕਲਾਂ ਵਿਖੇ 1975 ਮੀਟਰਕ ਟਨ ਕਣਕ ਦੀ ਆਮਦ, 1475 ਮੀਟਰਕ ਟਨ ਕਣਕ ਦੀ ਖਰੀਦ ਅਤੇ 725 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਰੜ ਵਿਖੇ 1800 ਮੀਟਰਕ ਟਨ ਕਣਕ ਦੀ ਆਮਦ, 1300 ਮੀਟਰਕ ਟਨ ਕਣਕ ਦੀ ਖਰੀਦ ਅਤੇ 840 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਮਾਖਾ ਚਹਿਲਾਂ ਵਿਖੇ 1550 ਮੀਟਰਕ ਟਨ ਕਣਕ ਦੀ ਆਮਦ, 1100 ਮੀਟਰਕ ਟਨ ਕਣਕ ਦੀ ਖਰੀਦ ਅਤੇ 300 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਅਤਲਾ ਖੁਰਦ ਵਿਖੇ 1505 ਮੀਟਰਕ ਟਨ ਕਣਕ ਦੀ ਆਮਦ, 950 ਮੀਟਰਕ ਟਨ ਕਣਕ ਦੀ ਖਰੀਦ ਅਤੇ 72 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਖਰੀਦ ਕੇਂਦਰ ਅਨੂਪਗੜ ਵਿਖੇ 1280 ਮੀਟਰਕ ਟਨ ਕਣਕ ਦੀ ਆਮਦ, 1000 ਮੀਟਰਕ ਟਨ ਕਣਕ ਦੀ ਖਰੀਦ ਅਤੇ 550 ਮੀਟਰਕ ਟਨ ਕਣਕ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਲਿਫਟਿੰਗ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਆੜਤੀਆਂ, ਕਿਸਾਨਾਂ ਅਤੇ ਮਜਦੂਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ।