ਐਫ ਸੀ ਆਈ ਪੱਲੇਦਾਰ ਯੂਨੀਅਨ ਨੇ ਕਾਂਗੜ ਦੇ ਮੰਤਰੀ ਬਣਨ ’ਤੇ ਲੱਡੂ ਵੰਡੇ

ਰਾਮਪੁਰਾ ਫੂਲ, 22 ਅਪ੍ਰੈਲ, (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਐਫ ਸੀ ਆਈ ਪੱਲੇਦਾਰ ਵਰਕਰਜ਼ ਯੂਨੀਅਨ ਨੇ ਸ੍ਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਕੈਬਨਿਟ ਮੰਤਰੀ ਬਣਾਉਣ ਅਤੇ ਬਿਜਲੀ ਤੇ ਊਰਜਾ ਵਿਭਾਗ ਮਿਲਣ ਦੀ ਖੁਸ਼ੀ ਵਜੋ ਮਾਲ ਗੋਦਾਮ ਰੋਡ ਤੇ ਸਥਿਤ ਦਫਤਰ ਚ ਲੱਡੂ ਵੰਡੇ। ਇਸ ਮੋਕੇ ਪੱਲੇਦਾਰਾ ਨੂੰ ਸੰਬੋਧਨ ਕਰਦਿਆ ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਗਰਾ ਟੀਨਾ ਨੇ ਕਿਹਾ ਕਿ ਆਪਣੇ ਹਲਕੇ ਚੋ ਤਿੰਨ ਵਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਵਜਾਰਤ ਵਿੱਚ ਪਹੁੰਚੇ ਸ੍ਰ: ਕਾਂਗੜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਤੇ ਫੁੱਲ ਚੜਾਉਦਿਆ ਬਿਜਲੀ ਮੰਤਰੀ ਬਣਾ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਸ ਕਾਰਨ ਇਸ ਸਮੇ ਹਲਕੇ ਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ ਤੇ ਹਰ ਵਰਗ ਦੇ ਲੋਕ ਵੱਖ ਵੱਖ ਤਰੀਕਿਆ ਨਾਲ ਖੁਸ਼ੀ ਮਨਾ ਰਹੇ ਹਨ। ਇਸ ਸਮੇ ਕਾਂਗਰਸੀ ਆਗੂ ਰਾਜਵੀਰ ਸਿੰਘ ਰਾਜਾ ਮੱਛੀ ਫਾਰਮ, ਅਸ਼ੋਕ ਕੁਮਾਰ ਆੜਤੀਆ, ਹਰਦੀਪ ਮਹਿਰਾਜ, ਰਾਣਾ ਨੰਬਰਦਾਰ, ਗੁਰਤੇਜ ਸਰਪੰਚ ਮਹਿਰਾਜ, ਜਸਵੀਰ ਮਹਿਰਾਜ ਸੁਰਿੰਦਰ ਮਹਿਰਾਜ, ਬੂਟਾ ਸਿੰਘ, ਨਿਰਭੈ ਸਿੰਘ ਤੋ ਇਲਾਵਾ ਐਫ ਸੀ ਆਈ ਦੇ ਪ੍ਰਧਾਨ ਬਲਦੇਵ ਸਿੰਘ ਮਹਿਰਾਜ, ਮੋਹਨ ਲਾਲ ਪਵਾਰ, ਕੇਵਲ ਸਿੰਘ, ਰੂਪ ਸਿੰਘ, ਬੂਟਾ ਮਹਿਰਾਜ, ਕੌਰਾ ਮਹਿਰਾਜ, ਨੱਥਾ ਸਿੰਘ ਪੰਚ, ਸੱਤਾ ਗਾਂਧੀ ਨਗਰ ਆਦਿ ਹਾਜ਼ਰ ਸਨ।

Send this to a friend