ਬੀਜਿੰਗ/ਨਵੀਂ ਦਿਲੀ, 22 ਅਪ੍ਰੈਲ- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋ-ਪ¤ਖੀ ਸੰਬੰਧਾਂ ਨੂੰ ਸੁਧਾਰਨ ਲਈ 27-28 ਅਪ੍ਰੈਲ ਨੂੰ ਕਮਿਊਨਿਸਟ ਦੇਸ਼ ਦੇ ਵੁਹਾਨ ਸ਼ਹਿਰ ਵਿਚ ਸ਼ਿਖਰ ਬੈਠਕ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਇ¤ਥੇ ਚਾਰ ਦਿਨੀਂ ਦੌਰੇ ’ਤੇ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗ¤ਲਬਾਤ ਮਗਰੋਂ ਸੰਯੁਕਤ ਪ¤ਤਰਕਾਰ ਸੰਮੇਲਨ ਵਿਚ ਦ¤ਸਿਆ ਕਿ ਰਾਸ਼ਟਰਪਤੀ ਸ਼ੀ ਦੇ ਸ¤ਦੇ ‘ਤੇ ਮੋਦੀ ਮ¤ਧ ਚੀਨੀ ਸ਼ਹਿਰ ਆ ਰਹੇ ਹਨ।ਇਸ ਸਿਖਰ ਸੰਮੇਲਨ ਦੀ ਹੁਣ ਭਾਰਤ ਸਰਕਾਰ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਸੁਸ਼ਮਾ, ਸੁਸ਼ਮਾ ਸਵਰਾਜ 8 ਦੇਸ਼ਾਂ ਦੇ ਸੰਘਾਈ ਸਹਿਯੋਗ ਸੰਗਠਨ (ਐ¤ਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨੀਂ ਬੈਠਕ ਵਿਚ ਹਿ¤ਸਾ ਲੈਣ ਲਈ ਚੀਨ ਆਈ ਹੋਈ ਹੈ।ਸ਼ੀ ਅਤੇ ਮੋਦੀ ਵਿਚਕਾਰ ਇਹ ਇਕ ਗੈਰ ਰਸਮੀ ਸ਼ਿਖਰ ਬੈਠਕ ਹੋਵੇਗੀ, ਜਿਸ ਦੌਰਾਨ ਦੋਵੇਂ ਨੇਤਾ ਦੋ-ਪ¤ਖੀ ਸੰਬੰਧਾਂ ਲਈ ਨਵੀਂ ਪਹਿਲ ਦੀ ਕੋਸ਼ਿਸ਼ ਕਰਨਗੇ, ਜੋ ਵ¤ਖ-ਵ¤ਖ ਵਿਵਾਦਾਂ ਅਤੇ ਮਤਭੇਦਾਂ ਕਾਰਨ ਤਣਾਅਪੂਰਣ ਹੋ ਗਏ ਸਨ। ਸਾਲ 2014 ਵਿਚ ਸ¤ਤਾ ਵਿਚ ਆਉਣ ਮਗਰੋਂ ਮੋਦੀ ਦੀ ਇਹ ਚੌਥੀ ਚੀਨ ਯਾਤਰਾ ਹੋਵੇਗੀ। ਉਂਝ ਸ੍ਰੀ ਮੋਦੀ 9 ਅਤੇ 10 ਜੂਨ ਨੂੰ ਕਵਿੰਗਦਾਓ ਸ਼ਹਿਰ ਵਿਚ ਹੋਣ ਜਾ ਰਹੇ ਐ¤ਸ. ਸੀ .ਓ. ਸ਼ਿਖਰ ਸੰਮੇਲਨ ਵਿਚ ਹਿ¤ਸਾ ਲੈਣ ਲਈ ਵੀ ਚੀਨ ਆਉਣ ਵਾਲੇ ਹਨ।