ਬੀਜਿੰਗ/ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੋ-ਪ¤ਖੀ ਸੰਬੰਧਾਂ ਅਤੇ ਰਿਸ਼ਤਿਆਂ ਵਿਚ ਸੁਧਾਰ ਲਈ ਉ¤ਚ ਪ¤ਧਰੀ ਗ¤ਲਬਾਤ ਦੀ ਗਤੀ ਨੂੰ ਤੇਜ ਕਰਨ ‘ਤੇ ਚਰਚਾ ਕੀਤੀ। ਸ਼ੰਘਾਈ ਸਹਿਯੋਗ ਸੰਗਠਨ (ਐ¤ਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿ¤ਸਾ ਲੈਣ ਲਈ ਸੁਸ਼ਮਾ ਸਵਰਾਜ ਕ¤ਲ ਚਾਰ ਦਿਨੀਂ ਦੌਰੇ ’ਤੇ ਇ¤ਥੇ ਪਹੁੰਚੀ ਹੈ।ਦੋ-ਪ¤ਖੀ ਮੁਲਾਕਾਤ ਤੋਂ ਪਹਿਲਾਂ ਵਾਂਗ ਨੇ ਬੀਜਿੰਗ ਸਥਿਤ ਦਿਆਯੁਤਈ ਸਟੇਟ ਗੈਸਟ ਹਾਊਸ ਵਿਚ ਸੁਸ਼ਮਾ ਦਾ ਸਵਾਗਤ ਕੀਤਾ।ਵਾਂਗ ਨੂੰ ਬੀਤੇ ਮਹੀਨੇ ਸਟੇਟ ਕੌਂਸਲਰ ਬਣਾਇਆ ਗਿਆ ਹੈ।ਇਸ ਨਾਲ ਉਹ ਚੀਨ ਦੇ ਚੋਟੀ ਦੇ ਡਿਪਲੋਮੈਟ ਬਣ ਗਏ ਹਨ। ਨਾਲ ਹੀ ਉਹ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਵੀ ਬਣੇ ਹੋਏ ਹਨ।