ਪੱਖੋ ਕਲਾਂ, 20 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ ਅਤੇ ਚੇਅਰਮੈਨ ਸ਼੍ਰੀ ਰਵਿੰਦਰਜੀਤ ਸਿੰਘ ਬਿੰਦੀ ਜੀ ਦੇ ਸਹਿਯੋਗ ਸਦਕਾ ਸਕੂਲ ਦੀ ਕੈਬਨਿਟ ਦੀ ਚੋਣ ਕੀਤੀ ਗਈ। ਕੈਬਨਿਟ ਵਿੱਚ ਚੋਣ ਦਾ ਆਧਾਰ ਬੱਚੇ ਦੀ ਸਰਵਪੱਖੀ ਸ਼ਖਸ਼ੀਅਤ ਸੀ। ਬੱਚਿਆਂ ਦੀਆਂ ਪਿਛਲੇ ਸਾਲ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਹਨਾਂ ਦੀ ਸਕੂਲ ਅਤੇ ਕੈਬਨਿਟ ਪ੍ਰਤੀ ਸੰਵੇਦਨਸ਼ੀਲਤਾ ਦੇ ਆਧਾਰ ਉ੍ਯੱਤੇ ਹੀ ਉਹਨਾਂ ਨੂੰ ਅੱਗੇ ਸਕੂਲ ਦੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ। ਜਿੰਨ੍ਹਾਂ ਵਿੱਚ ਰਵਨੀਤ ਕੌਰ ਛੇਵੀਂ ਰੋਜ ਹੈਡ ਗਰਲ ਅਤੇ ਸੁਖਜੀਤ ਸਿੰਘ ਛੇਵੀਂ ਰੋਜ ਨੂੰ ਹ੍ਯੈੱਡ ਬੁਆਏ ਚੁਣਿਆ ਗਿਆ। ਖੇਡਾਂ ਵਿੱਚ ਸਭ ਤੋਂ ਅੱਗੇ ਰਹਿਣ ਵਾਲੀ ਲੜਕੀ ਸਹਿਜਪ੍ਰੀਤ ਕੌਰ ਛੇਵੀਂ ਰੋਜ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ ਅਤੇ ਸਕੂਲ ਵਿੱਚ ਸਹਾਇਕ ਕਿਰਿਆਵਾਂ ਵਿੱਚ ਵੱਧ ਤੋਂ ਵੱਧ ਉਤਸ਼ਾਹ ਨਾਲ ਹਿੱਸਾ ਲੈਣ ਵਾਲਾ ਅਤੇ ਸਫਲਤਾ ਪ੍ਰਾਪਤ ਕਰਨ ਵਾਲਾ ਲੜਕਾ ਜੈ ਸਿੰਘ ਛੇਵੀਂ ਰੋਜ ਨੂੰ ਐਕਟੀਵਿਟੀ ਲੀਡਰ ਚੁਣਿਆ ਗਿਆ। ਇਸ ਤੋਂ ਇਲਾਵਾ ਸਕੂਲ ਵਿੱਚ ਚੱਲ ਰਹੇ ਚਾਰ ਹਾਊਸ ਮੈਟਹੌਰਨ ਲਈ ਕੈਪਟਨ ਗੁਰਪਿੰਦਰ ਸਿੰਘ, ਸੁਰਲੀਨ ਕੌਰ, ਕੰਚਨਜੰਗਾ ਲਈ ਕੈਪਟਨ ਗੁਰਸਿਮਰਨ ਸਿੰਘ, ਮਹਿਕਦੀਪ ਕੌਰ, ਓਲੰਪੀਅਸ ਲਈ ਮੋਹਿਤ ਸਿੰਘ, ਜਸਮਨ ਕੌਰ ਅਤੇ ਐਵਰੈਸਟ ਲਈ ਮਨਿੰਦਰ ਸਿੰਘ, ਸਿਮਰਜੀਤ ਕੌਰ ਨੂੰ ਚੁਣਿਆ ਗਿਆ। ਇਹਨਾਂ ਕਿਰਿਆਵਾਂ ਦਾ ਮੁੱਖ ਮੰਤਵ ਬੱਚਿਆਂ ’ਚ ਲੀਡਰਸ਼ਿਪ ਪ੍ਰਤੀ ਹੁਨਰ ਨੂੰ ਜਾਗ੍ਰਿਤ ਕਰਨਾ ਹੈ।
ਇਸ ਵਿੱਚ ਸੀਨੀਅਰ ਕਲਾਸਾਂ ਦੇ ਬੱਚੇ ਚੁਣੇ ਜਾਂਦੇ ਹਨ ਜੋ ਕਿ ਆਪਣੇ ਤੋਂ ਛੋਟਿਆਂ ਨੂੰ ਸਕੂਲ ਵਿੱਚ ਹਰ ਤਰ੍ਹਾਂ ਨਾਲ ਸਕੂਲ ਦੇ ਅਨੁਸਾਸ਼ਨ ਅਤੇ ਵਿੱਦਿਅਕ ਮਾਹੌਲ ਵਿੱਚ ਰਹਿਣ ਦੇ ਕਾਬਿਲ ਬਣਾਉਂਦੇ ਹਨ।