‘ਪੰਜਾਬ ਟਾਇਮਜ਼’ ਦੀ ਖ਼ਬਰ ਦਾ ਅਸਰ: ਨਜਾਇਜ਼ ਕਬਜ਼ੇ ਦੀ ਤਾਰ ਪੁੱਟੀ, ਪਿਲਰ ਪੁੱਟਣ ਦੀ ਤਿਆਰੀ

ਹੰਡਿਆਇਆ, 19 ਅਪ੍ਰੈਲ (ਕੁਲਦੀਪ ਸਿੰਘ ਰਾਮਗੜ੍ਹੀਆ) ਪਿਛਲੇ ਦਿਨੀ ਬਾਬਾ ਗੈਂਗ ਵੱਲੋਂ ਧਰਮ ਦੀ ਆੜ ਹੇਠ ਨਜਾਇਜ ਕਬਜੇ ਦੀ ਜਾਣਕਾਰੀ ਦਿੰਦੀ ਖਬਰ ਅਦਾਰਾ ‘ਪੰਜਾਬ ਟਾਇਮਜ’ ਵੱਲੋਂ ਪ੍ਰਮੁਖਤਾ ਨਾਲ ਛਾਪੀ ਗਈ ਸੀ ਜਿਸ ਦਾ ਅਸਰ ਪ੍ਰਸਾਸਨ ਨੇ ਸਿਰਫ ਇਨ੍ਹਾ ਕੁ ਮੰਨਿਆ ਕਿ ਕਰੀਬ ਵੀਹ ਵਿਸਵੇ ਥਾਂ ਨੂੰ ਵਗਲਦੀ ਆਰਜੀ ਕੰਡਿਆਲੀ ਤਾਰ ਤਾਂ ਪੱਟ ਦਿੱਤੀ ਪਰ ਪਿੱਲਰ ਬਣਾਉਣ ਲਈ ਧਰਤੀ ਚ ਬਜਰੀ ਭਰਕੇ ਬਣਾਏ ਸਰੀਏ ਜਿਉ ਦੇ ਤਿਉ ਖੜੇ ਦਿਖਾਈ ਦੇ ਰਹੇ ਹਨ। ਜਿਕਰ ਯੋਗ ਹੈ ਕਿ ਸਰਕਾਰੀ ਸਹਿ ਤੇ ਨਜਾਇਜ ਸਰਕਾਰੀ ਪ੍ਰਾਪਰਟੀਆਂ ਤੇ ਕਬਜੇ ਕਰਨ ਵਾਲਾ (ਬਾਬਾ ਗੈਂਗ) ਆਪਣੇ ਪੂਰੇ ਜੋਸ-ਖਰੋਸ ਨਾਲ ਧਰਮ ਦੀ ਆੜ ਲੈਕੇ ਕਰੋੜਾਂ ਰੁਪਏ ਦੀਆਂ ਮਹਿੰਗੇ ਮੁਲ ਦੀਆਂ ਜਮੀਨਾ ਹੜੱਪਣ ਲੱਗਿਆ ਹੋਇਆ ਹੈ। ਪਰ ਸਰਕਾਰੀ ਅਧਿਕਾਰੀ ਜਾਂ ਤਾਂ ਜਾਣ ਬੁਝ ਕੇ ਭੋਲੋ ਬਣੇ ਹੋਏ ਹਨ ਜਾਂ ਫਿਰ ਹਿਸਾ ਪੱਤੀ ਬਰਾਬਰ ਪਹੁੰਚਦਾ ਲਗਦਾ ਹੈ ਜੋ ਸਭ ਕੁਝ ਅੱਖੀਂ ਦੇਖ ਕੇ ਵੀ ਚੁਪ-ਚਾਪ ਬੈਠੇ ਹਨ । ਜਾਣਕਾਰੀ ਮੁਤਾਬਕ ਬਰਨਾਲਾ ਦੇ ਵਾਰਡ ਨੰਬਰ 28 ਵਿਚ ਸਥਿਤ ਨਗਰ ਕੌਂਸਲ ਬਰਨਾਲਾ ਅਧੀਨ ਆਉਂਦੇ ਖੇਡ ਸਟੇਡੀਅਮ ਜੋ ਹਾਈਵੇ ਨੰਬਰ 7 ਦਾ ਪੁਲ ਖਤਮ ਹੁੰਦਾ ਹੈ ਇਹ ਥਾਂ ਸਰਕਾਰੀ ਪ੍ਰਇਮਰੀ ਸਕੂਲ ਨੂੰ ਮੌਜੂਦਾ ਗ੍ਰਾਮ ਪੰਚਾਇਤ ਹੰਡਿਆਇਆ ਨੇ ਦਿਤਾ ਸੀ ਦੀ ਨਗਰ ਕੌਂਸਲ ਬਰਨਾਲਾ ਦੀ ਮਾਲਕੀ ਹੈ ਉਤੇ ਪਹਿਲਾਂ ਲੁਕ ਪਲਾਂਟ ਲਾਕੇ ਨਜਾਇਜ ਕਬਜਾ ਕੀਤਾ ਗਿਆ ਹੁਣ ਉਸੇ ਥਾਂ ਦੇ ਨਜਦੀਕ ਲਾਲਾਂ ਵਾਲਾ ਪੀਰ ਦੇ ਨਾਮ ਤੇ ਕਬਜਾ ਕਰਨ ਹਿਤ ਇਕ ਮਜਾਰ ਬਣਾ ਲਈ ਗਈ ਫਿਰ ਉਸਤੇ ਇਕ ਛੋਟਾ ਜਿਹਾ ਕਮਰਾ ਉਸਾਰ ਦਿੱਤਾ ਅਤੇ ਹੁਣ ਕਰੀਬ ਵੀਹ ਵਿਸਵੇ ਥਾਂ ਉਤੇ ਕਬਜਾ ਕਰਨ ਹਿੱਤ ਜਮੀਨ ਅੰਦਰ ਸਰੀਏ ਪਾਕੇ ਪਿਲਰ ਖੜੇ ਕਰ ਦਿੱਤੇ ਹਨ ਬਣਦਾ ਮਟੀਰੀਅਲ ਵੀ ਉਪਲਭਧ ਕਰ ਦਿੱਤਾ ਹੈ ਭਾਵੇ ਬਰਨਾਲਾ ਨਗਰ ਕੌਂਸਲ ਪ੍ਰਸਾਸਨ ਨੇ ਰੋਕਣ ਬਾਰੇ ਭਰੋਸਾ ਦਿਤਾ ਹੈ ਪਰ ਉਥੇ ਨੀਹਾਂ ਵਿਚ ਪਾਉਣ ਖਾਤਰ ਇਟਾਂ ਦੀ ਰੋੜੀ ਤਿਆਰ ਕੀਤੀ ਜਾ ਰਹੀ ਹੈ ਅਤੇ ਮਟੀਰੀਅਲ ਵੀ ਹੋਰ ਆ ਗਿਆ ਹੈ । ਜਦੋ ਇਸ ਸਬੰਧੀ ਈਓ ਬਰਨਾਲਾ ਪਲਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਾਰ ਮੈਂ ਪੁਟਵਾ ਦਿੱਤੀ ਹੈ ਕੰਮ ਰੁਕਵਾ ਦਿੱਤਾ ਹੈ ਸਾਨੂੰ ਪਿੱਲਰ ਪੱਟਣ ਲਈ ਉਸ ਦਿਨ ਜੇ ਸੀ ਬੀ ਨਹੀ ਮਿਲੀ ਜਦੋਂ ਹੀ ਇਕ ਦੋ ਦਿਨ ਅੰਦਰ ਜੇ ਸੀ ਬੀ ਮਿਲ ਜਾਵੇਗੀ ਪਿੱਲਰ ਪੁੱਟ ਦੇਵਾਂਗੇ। ਜਦੋ ਮਜਾਰ ਸਬੰਧੀ ਸਵਾਲ ਪੁਛਿਆ ਤਾਂ ਉਨ੍ਹਾਂ ਕਿਹਾ ਧਾਰਮਿਕ ਵਿਵਾਦ ਨਾ ਬਣ ਜਾਵੇ ਇਸ ਮਸਲੇ ਨੂੰ ਸੋਚ ਵਿਚਾਰਕੇ ਹੱਲ ਕਰਾਂਗੇ ਅਤੇ ਕਬਜਾ ਖਤਮ ਕਰਵਾਵਾਂਗੇ।ਇਸ ਸਬੰਧੀ ਨਗਰ ਕੌਸਲ ਪ੍ਰਧਾਨ ਸੰਜੀਵ ਕੁਮਾਰ ਸ਼ੋਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸਲਾ ਮੇਰੇ ਧਿਆਨ ਵਿੱਚ ਹੈ ਜਲਦੀ ਹੀ ਹੱਲ ਕੀਤਾ ਜਾਵੇਗਾ ਕਿਸੇ ਨੂੰ ਸਰਕਾਰੀ ਸੰਪਤੀ ਦੱਬਣ ਦੀ ਇਜਾਜਤ ਨਹੀ ਦੇਵਾਂਗੇ ਭਾਂਵੇ ਉਹ ਕੋਈ ਵੀ ਹੋਵੇ ਕਾਨੂੰਨ ਤੋਂ ਉੱਤੇ ਕੋਈ ਨਹੀ ਹੋ ਸਕਦਾ ਜਿਸ ਮਰਜੀ ਧਰਮ ਨਾਲ ਸਬੰਧ ਹੋਵੇ। ਡਿਪਟੀ ਡੀ ਈ ਓ ਮਿਡਲ ਬਰਨਾਲਾ ਸਰਬਸੁਖਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਜਲਦੀ ਹੀ ਇਸ ਮਸਲੇ ਨੂੰ ਡੀ ਈ ਓ ਮਿਡਲ,ਸੰਕੈਡਰੀ ਬਰਨਾਲਾ ਨਾਲ ਵਿਚਾਰ ਕੇ ਡਿਪਟੀ ਕਮਿਸਨਰ ਬਰਨਾਲਾ ਦੇ ਧਿਆਨ ਵਿਚ ਲਿਆਕੇ ਕਬਜਾ ਹਟਾਇਆ ਜਾਵੇਗਾ ਅਤੇ ਸਟੇਡੀਅਮ ਦਾ ਰੂਪ ਦਿਤਾ ਜਾਵੇਗਾ।

Send this to a friend