ਨਾਬਾਲਗ ਲੜਕੀਆਂ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਆਮ ਜਨਤਾ ਸਾਹਮਣੇ ਦਿੱਤੀ ਜਾਵੇ ਫਾਂਸੀ

ਬੁਢਲਾਡਾ 18, ਅਪ੍ਰੈਲ (ਚਹਿਲ, ਜਿੰਦਲ) ਦੇਸ਼ ਵਿੱਚ ਹੋ ਰਹੇ ਨਾਬਾਲਗ ਲੜਕੀਆਂ ਦੇ ਸਮੂਹਿਕ ਬਲਾਤਕਾਰ ਅਤੇ ਲੜਕੀਆਂ ਨਾਲ ਹੋ ਰਹੀਆ ਛੇੜਛਾੜ ਦੀਆਂ ਘਟਨਾਵਾਂ ਨੂੰ ਲੈ ਕੇ ਬੀ ਆਰ ਅੰਬੇਦਕਰ ਕਲੱਬ ਜ਼ੋਈਆ, ਨੌਜਵਾਨ ਸਭਾ ਬੁਢਲਾਡਾ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਸਥਾਨਕ ਬੱਸ ਸਟੈਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਦੇਸ਼ ਵਿੱਚ ਹੋ ਰਹੀਆਂ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸ਼ਰੇਆਮ ਆਮ ਜਨਤਾ ਦੇ ਸਾਹਮਣੇ ਮੌਤ ਦੀ ਸਜ਼ਾ ਦੇਣ ਸੰਬੰਧੀ ਕੇਂਦਰ ਸਰਕਾਰ ਲਈ ਮੰਗ ਪੱਤਰ ਐਸ ਡੀ ਐਮ ਗੁਰਸਿਮਰਨ ਸਿੰਘ ਢਿੱਲੋਂ ਨੂੰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਮਨਮੰਦਰ ਸਿੰਘ ਬੀਰੇਵਾਲਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਦਿਨੋਂ ਦਿਨ ਲੜਕੀਆਂ ਦੇ ਛੇੜਛਾੜ ਅਤੇ ਨਾਬਾਲਗ ਲੜਕੀਆਂ ਦੇ ਬਲਾਤਕਾਰਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਇਹੋਂ ਜਿਹੇ ਮਾਮਲਿਆ ਦਾ ਦਿਨ ਬ ਦਿਨ ਵਧਣਾ ਦੇਸ਼ ਦੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨਕਾਮੀਆਂ ਦਾ ਨਤੀਜਾ ਸਾਹਮਣੇ ਆ ਰਹੀਆ ਹਨ। ਉਹਨਾ ਕਿਹਾ ਕਿ ਕੇਂਦਰ ਦੀਆਂ ਵੋਟਾਂ ਤੋਂ ਪਹਿਲਾ ਭਾਜਪਾ ਸਰਕਾਰ ਵੱਲੋਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ ਜ਼ੋ ਅੱਜ ਬਿਲਕੁੱਲ ਝੂਠਾ ਸਾਬਤ ਹੋ ਚੁੱਕਾ ਹੈ। ਉਨ੍ਹਾਂ ਜੰਮੂ ਦੇ ਕਠੂਆ, ਉੜੀਸਾ ਦੇ ਬਾਲਾਸਰ ਸਮੇਤ ਕਈ ਹੋਰ ਬਲਾਤਕਾਰ ਦੇ ਮਾਮਲਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਸੁਣਾਈ ਗਈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨਾਬਾਲਗ ਲੜਕੀਆਂ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਸ਼ਰੇਆਮ ਆਮ ਜਨਤਾ ਦੀ ਕਚਹਿਰੀ ਵਿੱਚ ਇੰਡੀਆ ਗੇਟ ਦਿੱਲੀ ਦੇ ਸਾਹਮਣੇ ਫਾਸੀ ਦਿੱਤੀ ਜਾਵੇ ਤਾਂ ਜ਼ੋ ਇਨਸਾਨੀਅਤ ਨੂੰ ਭੂੱਲ ਕੇ ਹੈਵਾਨੀਅਤ ਦਾ ਰੂਪ ਧਾਰਨ ਕਰ ਚੂੱਕੇ ਲੋਕਾਂ ਨੁੂੰ ਸਬਕ ਮਿਲ ਸਕੇ। ਇਸ ਮੌਕੇ ਗੁਰਦੀਪ ਸਿੰਘ ਹੀਰਾ ਸਾਬਕਾ ਜਿਲ੍ਹਾ ਪ੍ਰਧਾਨ ਬੀ ਐਸ ਪੀ, ਦੀਪਾ ਸਿੰਘ ਪ੍ਰਧਾਨ ਨੋਜਵਾਨ ਸਭਾ, ਛਿੰਦਾ ਅਹਿਮਦਪੁਰ, ਸੂਖਚੈਨ ਸਿੰਘ ਜ਼ੋਈਆ, ਬੱਬੂ ਸਿੰਘ ਜ਼ੋਈਆ ਕਲੱਬ ਪ੍ਰਧਾਨ ਬੀ ਆਰ ਅੰਬੇਦਕਰ, ਜੱਸੀ ਬੁਢਲਾਡਾ, ਰਣਜੀਤ ਸਿੰਘ ਰਾਣਾ, ਜੀਵਨ ਮੱਲ ਸਿੰਘ ਵਾਲਾ, ਸੁੰਦਰ ਸਿੰਘ ਮੱਲ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ।

Send this to a friend