ਰਾਮਪੁਰਾ ਫੂਲ, 18 ਅਪ੍ਰੈਲ (ਮਨਦੀਪ ਢੀਂਗਰਾ)- ਥਾਣਾ ਸਿਟੀ ਰਾਮਪੁਰਾ ਵੱਲੋਂ ਗੁਪਤ ਸੂਚਨਾ ਤੇ ਛਾਪੇਮਾਰੀ ਕਰਕੇ ਸਥਾਨਕ ਸ਼ਹਿਰ ਦੇ ਵਾਰਡ ਨੰ: 12 ਵਿਖੇ ਪੁੱਛਾ ਦੇਣ ਦੀ ਆੜ ਵਿੱਚ ਚਲਾਏ ਜਾ ਰਹੇ ਦੇਹ ਵਿਊਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਤਿੰਨ ਔਰਤਾ ਸਮੇਤ ਪੰਜ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ । ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਕੰਮ ਲਈ ਨੋਜਵਾਨ ਮੁੰਡੇ ਕੁੜੀਆਂ ਦਾ ਆਉਣਾ ਜਾਣਾ ਵੀ ਅਕਸਰ ਰਹਿੰਦਾ ਸੀ। ਮੁਹੱਲਾ ਵਾਸੀਆਂ ਵੱਲੋ ਅੱਜ ਇਕੱਠੇ ਹੋਕੇ ਪੁਲਿਸ ਨੂੰ ਸੂਚਿਤ ਕਰ ਘਰ ਅੰਦਰ ਚੱਲ ਰਹੇ ਦੇਹ ਵਿਊਪਾਰ ਦੇ ਧੰਦੇ ਦਾ ਪ੍ਰਦਾਫਾਸ਼ ਕਰਵਾਇਆ। ਜਦ ਇਸ ਸਬੰਧੀ ਥਾਨਾ ਸਿਟੀ ਰਾਮਪੁਰਾ ਦੇ ਮੁੱਖੀ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ ਰਾਜਵਿੰਦਰ ਕੋਰ ਤੇ ਉਸਦਾ ਘਰ ਵਾਲਾ ਕਰਮ ਸਿੰਘ ਆਪਣੇ ਰਿਹਾਇਸ਼ੀ ਮਕਾਨ ਵਿੱਚ ਬਾਹਰੋ ਲੜਕੀਆਂ ਲਿਆਕੇ ਜਿਸਮ ਫਰੋਸੀ ਦਾ ਧੰਦਾ ਕਰਦੇ ਹਨ। ਜਿਸਤੇ ਛਾਪੇਮਾਰੀ ਕਰਦਿਆਂ ਉਹਨਾਂ ਦੇ ਘਰ ਵਿੱਚੋ ਰਾਜਵਿੰਦਰ ਸਿੰਘ ਵਾਸੀ ਪਿੰਡ ਧਿੰਗੜ, ਸੰਦੀਪ ਕੋਰ ਵਾਸੀ ਲਹਿਰਾ ਮੁਹੱਬਤ, ਕਰਮਜੀਤ ਕੋਰ ਵਾਸੀ ਮਹਿਰਾਜ਼ ਨੂੰ ਗਿਰਫਤਾਰ ਕਰ ਮਾਮਲਾ ਦਰਜ ਕੀਤਾ ਗਿਆ।