ਬੰਦੀ ਸਿੰਘਾਂ ਦੀ ਇੱਕ ਹਫਤੇ ਤੋਂ ਚੱਲ ਰਹੀ ਭੁੱਖ ਹੜਤਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਰਚ ਦਾ ਆਯੋਜਨ

image ਅੰਮ੍ਰਿਤਸਰ, 16 ਫਰਵਰੀ (ਮਨਿੰਦਰ ਸਿੰਘ ਗੋਰੀ)-ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦੀ ਸਿੰਘਾਂ ਦੀ ਇੱਕ ਹਫਤੇ ਤੋਂ ਚੱਲ ਰਹੀ ਭੁੱਖ ਹੜਤਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਮਨੁੱਖੀ ਅਧਿਕਾਰ ਜਾਗਰੂਕਤਾ ਮਾਰਚ ਦਾ ਅਯੋਜਨ ਕੀਤਾ ਗਿਆ। ਸਥਾਨਕ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਤੋਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਚੇਅਰ ਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਪੰਥਕ ਮੈਗਜੀਨ ਵੰਗਾਰ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ, ,ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਬੀਬੀ ਪਰਮਜੀਤ ਕੌਰ ਖਾਲੜਾ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ,ਸ਼ਰਨਜੀਤ ਸਿੰਘ ਰਟੌਲ,ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ

ਬਲਦੇਵ ਸਿੰਘ ਸਿਰਸਾ,ਦਲ ਖਾਲਸਾ ਦੇ ਸਰਬਜੀਤ ਸਿੰਘ ਘੁੰਮਾਣ,ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੀ ਵਾਈਸ ਚੇਅਰ ਪਰਸਨ ਬੀਬੀ ਮਨਜੀਤ ਕੌਰ, ਐਸ.ਓ.ਪੀ.ਡਬਲਊ ਦੇ ਸ੍ਰ ਪਰਮਿੰਦਰ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ(ਯੂ.ਐਸ.ਏ.)ਦੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਇਹ ਜਾਗਰੂਕਤਾ ਮਾਰਚ ਸ਼ਹਿਰ ਦੇ ਚੌਗਿਰਦੇ ਦੀ ਸੜਕ ਤੋਂ ਹੁੰਦਾ ਹੋਇਆ, ਸ਼ੇਰਾਂ ਵਾਲਾ ਗੇਟ,ਕੋਤਵਾਲੀ ਚੌਕ ,ਕਟੜਾ ਜੈਮਲ ਸਿੰਘ, ਚੌਕ ਫਰੀਦ ਹੁੰਦਾ ਹੋਇਆ ਸਥਾਨਕ ਹਾਲ ਗੇਟ ਦੇ ਬਾਹਰ ਪੁਜਾ । ਮਾਰਚ ਵਿਚ ਸ਼ਾਮਿਲ ਸਿੰਘਾਂ ਤੇ ਨੌਜੁਆਨ ਬੱਚੀਆਂ ਨੇ ਸਿੱਖਾਂ ਨਾਲ ਵਿਤਕਰੇ ਬੰਦ ਕਰਨ , ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ। ਰਾਜ ਕਰੇਗਾ ਖਾਲਸਾ ਤੇ ਸਿੰਘਾਂ ਨਾਲ ਵਿਤਕਰਾ ਬੰਦ ਕਰੋ ਦੇ ਅਕਾਸ਼ ਗੁੰਜਾਉ ਨਾਅਰੇ ਲਗ ਰਹੇ ਸਨ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਬਲਜੀਤ ਸਿੰਘ ਖਾਲਸਾ ,ਸਰਬਜੀਤ ਸਿੰਘ ਘੁੰਮਾਣ ,ਬਲਦੇਵ ਸਿੰਘ ਸਿਰਸਾ ,ਬਲਵੰਤ ਸਿੰਘ ਗੋਪਾਲਾ ਨੇ ਇਕ ਅਵਾਜ ਕਿਹਾ ਕਿ ਕੇਂਦਰ ਦੀ ਸਰਕਾਰ ਕਿਸੇ ਨ ਕਿਸੇ ਬਹਾਨੇ ਪਹਿਲਾਂ ਤਾਂ ਸਿੰਘਾਂ ਨੂੰ ਨਜਾਇਜ ਕੇਸਾਂ ਵਿਚ ਜੇਲ੍ਹੀ ਡੱਕੀ ਬੈਠੀ ਹੈ ਤੇ ਫਿਰ ਉਥੇ ਵੀ ਸੁਰੱਖਿਆ ਦੇ ਨਾਮ ਤੇ ਪਾਬੰਦੀਆਂ ਲਗਾਕੇ ਤੰਗ ਪ੍ਰੇਸ਼ਾਨ ਕਰਦੀ ਹੈ । ਉਨ੍ਹਾਂ ਦੱਸਿਆ ਕਿ ਸਰਕਾਰ ਤੇ ਜੇਲ੍ਹ ਪ੍ਰਸ਼ਾਸ਼ਨ ਦੇ ਇਸੇ ਤਾਨਾਸ਼ਾਹ ਰਵੀੲਏ ਕਾਰਣ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ,ਭਾਈ ਦਇਆ ਸਿੰਘ ਲਾਹੌਰੀਆ ,ਭਾਈ ਬਲਜੀਤ ਸਿੰਘ ਭਾਊ,ਕੁਲਵਿੰਦਰਜੀਤ ਸਿੰਘ ਖਾਨਪੁਰੀਆ ਅਤੇ ਪਾਕਿਸਤਾਨੀ ਤੇ ਮੁਸਲਮਾਨ ਕੈਦੀਆਂ ਨੇ 9 ਫਰਵਰੀ ਤੋਂ ਭੁਖ ਹੜਤਾਲ ਕੀਤੀ ਹੋਈ ਹੈ । ਆਗੂਆਂ ਨੇ ਤਾੜਨਾ ਕੀਤੀ ਕਿ ਜੇਕਰ ਸਰਕਾਰ ਦੇ ਕੰਨ੍ਹਾਂ ਤੇ ਅਜੇ ਵੀ ਜੂੰ ਨਾ ਸਰਕੀ ਤਾਂ ਸਮੁਚੀਆਂ ਪੰਥਕ ਜਥੇਬੰਦੀਆਂ ਰਾਸ਼ਟਰੀ ਪ੍ਰੋਗਰਾਮ ਲਾਗੂ ਕਰਨ ਲਈ ਮਜਬੂਰ ਹੋਣਗੀਆਂ।

Send this to a friend