ਤਪਾ ਮੰਡੀ, 17 ਅਪ੍ਰੈਲ (ਰੋਹਿਤ ਸਿੰਗਲਾ)- ਸਥਾਨਕ ਰਾਜਪੁਰਾ ਬਠਿੰਡਾ ਰੇਲਵੇ ਲਾਇਨ ’ਤੇ ਇਕ ਯਾਤਰੀ ਗੱਡੀ ਹੇਠ ਆ ਕੇ ਤਾਜੋਕੇ ਪਿੰਡ ਦੇ ਇਕ ਅੰਗਹੀਣ ਅੱਧਖੜ ਉਮਰ ਦੇ ਵਿਅਕਤੀ ਵੱਲੋ ਖੁਦਕਸ਼ੀ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਕੀਤੀ ਜਾਣਕਾਰੀ ਗੱਡੀ ਅਨੁਸਾਰ ਪਿੰਡ ਤਾਜੋਕੇ ਖੁਰਦ ਦਾ ਦਰਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਅੰਗਹੀਣ ਅਤੇ ਅਣ-ਵਿਆਹਿਆ ਅਪਣੇ ਭਰਾ ਨਾਲ ਰਹਿੰਦਾ ਸੀ ਨੇ ਅੱਜ ਯਾਤਰੀ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ। ਜਿਸ ਦੀ ਪਛਾਣ ਤਾਜੋਕੇ ਪਿੰਡ ਦੇ ਲੋਕਾਂ ਨੇ ਕੀਤੀ। ਮ੍ਰਿਤਕ ਦਾ ਧੜ ਲਾਈਨਾਂ ਵਿਚਕਾਰ ਅਤੇ ਲੱਤਾਂ ਲਾਈਨਾਂ ਤੋਂ ਬਾਹਰ ਦੂਰ ਪਈਆਂ ਸਨ। ਗੱਡੀ ਦੇ ਡਰਾਇਵਰ ਪਤਾ ਲੱਗਣ ‘ਤੇ ਗੱਡੀ ਵੀ ਰੋਕ ਕੇ ਇਸ ਦੀ ਸੂਚਨਾ ਰੇਲਵੇ ਸਟੇਸ਼ਨ ਤਪਾ ਨੂੰ ਦਿੱਤੀ ਗਈ। ਉਧਰ ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਦੇ ਅਵਤਾਰ ਸਿੰਘ ਅਤੇ ਆਰ.ਪੀ.ਐਫ ਦੇ ਸਤਨਾਮ ਸਿੰਘ ਘਟਨਾ ਸਥਾਨ ‘ਤੇ ਪੁੱਜੇ। ਉਧਰ ਪੁਲਿਸ ਨੇ ਲਾਸ਼ ਨੂੰ ਮਿੰਨੀ ਸਹਾਰਾ ਕਲੱਬ ਦੀ ਐਬੂਲੈਸ ਦੁਆਰਾ ਬਰਨਾਲਾ ਲੈ ਜਾ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬੋਘਾ ਨੇ ਸਰਕਾਰ ਅਤੇ ਪ੍ਰਸਾਸਨ ਤੋ ਪੀੜਿਤ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਹੈ।