Skip to content
Independent perspectives. Global stories.
BREAKING

ਮੱਕਾ ਮਸਜਿਦ ਧਮਾਕਾ ’ਚ ਸਾਰੇ ਬਰੀ-ਜੱਜ ਨੇ ਦਿੱਤਾ ਅਸਤੀਫਾ

Share this story

ਨਵੀਂ ਦਿੱਲੀ, 16 ਅਪ੍ਰੈਲ (ਪੀ.ਟੀ.)- ਹੈਦਰਾਬਾਦ ‘ਚ ਅਤਵਾਦ ਰੋਧੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਮਕਾ ਮਸਜਿਦ ‘ਚ 2007 ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਸਵਾਮੀ ਅਸੀਮਾਨੰਦ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿਤਾ ਹੈ। ਉਥੇ ਹੀ ਇਸ ਮਾਮਲੇ ‘ਚ ਹੁਣ ਨਵਾ ਮੋੜ ਆ ਗਿਆ ਹੈ। ਸਾਰੇ ਦੋਸ਼ੀਆਂ ਨੂੰ ਬਰੀ ਕਰਨ ਵਾਲੇ ਰਾਸ਼ਟਰੀ ਜਾਂਚ ਏਜੰਸੀ(ਐਨ. ਆਈ. ਏ.) ਦੇ ਜਜ ਰਵਿੰਦਰ ਰੇਡੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ।

WRITTEN BY