ਟਰੈਕਟਰ ਤੇ ਰੀਪਰ ਸੱੜ ਕੇ ਸੁਆਹ

ਮੂਣਕ, 15 ਅਪ੍ਰੈਲ (ਕੁਲਵੰਤ ਦੇਹਲਾ)- ਨੇੜਲੇ ਪਿੰਡ ਰਾਮਗੜ ਗੁਜੱਰਾਂ ਵਿਖੇ ਤੁੜੀ ਬਣਾ ਰਹੇ ਇੱਕ ਟਰੈਕਟਰ ਅਤੇ ਤੁੜੀ ਵਾਲੇ ਰੀਪਰ ਦੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਲਾਭ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਕਿਸਾਨ ਬਲਕਾਰ ਸਿੰਘ ਪੁੱਤਰ ਮਾਂਗੇ ਰਾਮ ਪਿੰਡ ਦੇ ਨਾਲ਼ ਲਗਦੇ ਆਪਣੇ ਖੇਤ ਵਿੱਚ ਟਰੈਕਟਰ ਤੇ ਰੀਪਰ ਨਾਲ਼ ਤੁੜੀ ਬਣਾ ਰਿਹਾ ਸੀ।ਅਚਾਨਕ ਉੜੀ ਬਣਾਉਂਦੇ ਸਮੇ ਟਰੈਕਟਰ ਨੂੰ ਅੱਗ ਲੱਗ ਗਈ।ਉਸ ਦੇ ਰੋਲਾ ਪਾਉਣ ਤੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਲਾ ਲਿਆ ਪਰ ਟਰੈਕਟਰ ਤੇ ਰੀਪਰ ਅੱਗ ਨਾਲ਼ ਸੜ ਕੇ ਸੁਆਹ ਹੋ ਗਿਆ।ਉਨ੍ਹਾਂ ਦੱਸਿਆ ਕਿ ਖੇਤ ਪਿੰਡ ਦੇ ਨਾਲ਼ ਹੋਣ ਕਰਕੇ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਕੇ ਹੋਰ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾ ਲਿਆ। ਸਰਪੰਚ ਨੇ ਦੱਸਿਆ ਕਿ ਇਹ ਅੱਗ ਲੱਗਣ ਨਾਲ ਨੇੜੇ-ਤੇੜੇ ਦੇ ਸਿਰਫ ਤਿੰਨ-ਚਾਰ ਕਿੱਲਿਆਂ ਦਾ ਕਣਕ ਦਾ ਨਾੜ ਸੜਿਆ ਹੈ ਅਤੇ ਟਰੈਕਟਰ ਮਾਲਕ ਨੂੰ ਤਕਰੀਬਨ 7-8 ਲੱਖ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ।

Send this to a friend