ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ 8 ਸਾਲ ਦੀ ਬਚੀ ਨਾਲ ਗੈਂਗਰੇਪ ਅਤੇ ਕਤਲ ਦੇ ਮਾਮਲੇ ’ਚ ਬਾਰ ਕਾਊਂਸਿਲ ਆਫ ਇੰਡੀਆ (ਬੀ.ਸੀ.ਆਈ) ਨੇ ਪੰਜ ਮੈਂਬਰਾਂ ਟੀਮ ਦਾ ਗਠਨ ਕੀਤਾ ਹੈ। ਬੀ.ਸੀ.ਆਈ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ ਐਤਵਾਰ ਨੂੰ ਇਸ ਗਲ ਦੀ ਜਾਣਕਾਰੀ ਦਿਤੀ ਹੈ। ਕਾਊਂਸਿਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ਵਾਲੇ ਵਕੀਲਾਂ ਦੇ ਲਾਇਸੈਂਸ ਰਦ ਕਰ ਦਿਤੇ ਜਾਣਗੇ।