ਖੁਫੀਆ ਰਾਜ ਦਾ ਮਾਮਲਾ : ਬਰਲਿਨ ’ਚ ਸਿਆਸੀ ਭੁਚਾਲ ਜਰਮਨੀ ਦੇ ਖੇਤੀਬਾੜੀ ਮੰਤਰੀ ਵੱਲੋਂ ਅਸਤੀਫਾ

image ਫਰੈਂਕਫਰਟ (ਜਰਮਨੀ), 15 ਫਰਵਰੀ (ਪੀ.ਟੀ.)-ਜਰਮਨੀ ਚ ਐਂਜਲਾ ਮੈਰਕਲ ਦੀ ਅਗਵਾਈ ਵਾਲੀ ਤਿੰਨ ਦਲੀ ਸਾਂਝੇ ਗੱਠਜੋੜ ਦੀ ਸਰਕਾਰ ਚ ਬੀਤੇ ਦਸੰਬਰ 2013 ਚ ਸੀ.ਐਸ.ਯੂ.ਪਾਰਟੀ ਨਾਲ ਸੰਬੰਧਿਤ ਬਣੇ ਖੇਤੀਬਾੜੀ ਮੰਤਰੀ ਹੰਸ  ਪੀਟਰ ਫਰੀਡਰਿਚ ਨੂੰ ਵਧਦੇ ਸਿਆਸੀ ਦਬਾਅ ਹੇਠ ਆਪਣੇ ਮੰਤਰੀ ਪਦ ਤੋਂ ਅਸਤੀਫੇ ਦਾ ਐਲਾਨ ਕਰਨਾ ਪਿਆ! ਅਸਤੀਫੇ ਦਾ ਕਾਰਨ ਜਦ ਫਰੀਡਰਿਚ ਪਹਿਲੀ ਸਰਕਾਰ ਚ ਜਰਮਨ ਦੇ ਗ੍ਰਹਿ ਮੰਤਰੀ ਸਨ ਤਾਂ ਉਨ੍ਹਾਂ ਨੇ  ਜਰਮਨ ਸੰਸਦ ਦੇ ਭਾਰਤੀ ਮੂਲ ਦੇ ਪਿੱਛਲੇ ਦਿਨੀਂ ਅਸਤੀਫਾ ਦੇ ਚੁੱਕੇ ਮੈਬਰ ਸੈਬਾਸਟਿਆਨ ਏਡਾਥੀ ਜਿਨ੍ਹਾਂ ਦਾ ਨਾਂਅ ਬੱਚਿਆਂ ਦੀਆਂ ਅਸ਼ਲੀਲ  ਤਸਵੀਰਾਂ ਰੱਖਣ ਵਾਲੀ  ਅੰਤਰਰਾਸ਼ਟਰੀ ਸੂਚੀ ਚ ਸ਼ੱਕ  ਦੇ ਘੇਰੇ ਚ ਹੋਣਾ, ਵਾਲੀ ਸੂਚਨਾ ਏਡਾਥੀ ਦੀ ਸੋਸ਼ਲਿਸਟ ਡੈਮੋਕ੍ਰਟੇਟਿਕ ਪਾਰਟੀ ਦੇ ਪ੍ਰਧਾਨ (ਜੋ ਕਿ ਮੌਜੂਦਾ ਸਰਕਾਰ ਚ ਵਾਈਸ

ਚਾਂਸਲਰ) ਹਨ ਨੂੰ ਪਿੱਛਲੇ ਸਾਲ ਅਕਤੂਬਰ ਚ ਦੇ ਦਿੱਤੀ ਸੀ ! ਜੋ ਕਿ ਸਰਕਾਰੀ ਗੁਪਤ ਭੇਤ ਦੂਜਿਆਂ ਨਾਲ ਸਾਂਝਾ ਕਰਨਾ ਅਪਰਾਧ ਮੰਨਿਆ ਜਾਂਦਾ ਹੈ! ਵਿਰੋਧੀ ਧਿਰ ਸਾਬਕਾ ਗ੍ਰਹਿ ਮੰਤਰੀ ਨੂੰ ਕਾਨੂੰਨੀ ਕਟਹਿਰੇ ਚ ਖੜ੍ਹਾ ਕਰਨ ਦੀ ਮੰਗ ਕਰ ਰਹੀ ਹੈ! ਜਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਮੂਲ ਦੇ ਜਰਮਨ ਸੰਸਦ ਦੇ ਸਾਬਕਾ ਮੈਂਬਰ ਸੈਬਾਸਟਿਆਨ ਏਡਾਥੀ ਦੇ ਘਰ ਤੇ ਦਫਤਰ ਚ ਪੁਲਿਸ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਕੰਪਿਊਟਰ ਤੇ ਹੋਰ ਦਸਤਾਵੇਜ਼ ਨਾਲ ਲੈ ਗਈ ਸੀ ! ਏਡਾਥੀ ਦਾ ਮਾਮਲਾ ਪਤਾ ਨਹੀਂ ਹੋਰ ਕਿੰਂਨੀਆਂ ਸਿਆਸੀ ਚੂਲਾਂ ਹਿਲਾਵੇਗਾ।

Send this to a friend